ਬਾਬਰੀ 'ਤੇ ਆਏ ਫੈਸਲੇ 'ਤੇ ਬੋਲੇ ਜਸਟਿਸ ਲਿਬਰਹਾਨ 'ਜੇ ਇਹ ਸਾਜ਼ਿਸ਼ ਨਹੀਂ ਤਾਂ ਫਿਰ ਸਾਜ਼ਿਸ਼ ਹੁੰਦੀ ਕੀ ਹੈ'

ਵੀਡੀਓ ਕੈਪਸ਼ਨ, ਬਾਬਰੀ 'ਤੇ ਆਏ ਫੈਸਲੇ 'ਤੇ ਬੋਲੇ ਜਸਟਿਸ ਲਿਬਰਹਾਨ 'ਜੇ ਇਹ ਸਾਜ਼ਿਸ਼ ਨਹੀਂ ਤਾਂ ਫਿਰ ਸਾਜ਼ਿਸ਼ ਹੁੰਦੀ ਕੀ ਹੈ'
ਪ੍ਰਕਾਸ਼ਿਤ

'ਸਵਾਲ ਤਾਂ ਉੱਠਣਗੇ, ਲੋਕ ਸਵਾਲ ਚੁੱਕਣਗੇ। ਮੈਨੂੰ ਇਹ ਸਬੂਤ ਮਿਲੇ ਕਿ ਉਹ ਇਸ ਵਿੱਚ ਸ਼ਾਮਲ ਸਨ ਸੁਪਰੀਮ ਕੋਰਟ ਨੇ ਵੀ ਇਸ ਨੂੰ ਆਪਣੇ ਫ਼ੈਸਲੇ 'ਚ ਸਹੀ ਪਾਇਆ ਸੀ, ਤਾਂ ਕਮਿਸ਼ਨ ਦੀ ਰਿਪੋਰਟ ਸਹੀ ਸੀ'

ਇਹ ਕਹਿਣਾ ਹੈ ਸਾਬਕਾ ਜਸਟਿਸ ਮਨਮੋਹਨ ਸਿੰਘ ਲਿਬਰਹਾਨ ਦਾ ਬਾਬਰੀ ਢਹਿ ਢੇਰੀ ਕੇਸ ਵਿੱਚ ਫੈਸਲਾ ਆਉਣ ਤੋਂ ਬਾਅਦ।

ਫੈਸਲੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਸਾਧਵੀ ਰਿਤੰਭਰਾ, ਉਮਾ ਭਾਰਤੀ ਅਤੇ ਮੁਰਲੀ ਮਨੋਹਰ ਜੋਸ਼ੀ ਸਣੇ ਸਾਰੇ 32 ਮੁਲਜ਼ਮਾਂ ਨੂੰ ਲਖਨਊ ਦੀ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿੱਤਾ ਹੈ।

ਜਸਟਿਸ ਲਿਬਰਾਨ ਨੇ ਇਸ ਮਾਮਲੇ ਦੀ ਜਾਂਚ 17 ਸਾਲਾਂ ਤੱਕ ਕੀਤੀ ਸੀ। ਮਸਜਿਦ ਢਾਹੇ ਜਾਣ ਦੇ ਸਬੰਧ 'ਚ ਲਿਬਰਹਾਨ ਕਮਿਸ਼ਨ ਨੇ 2009 ਵਿੱਚ ਤਤਕਾਲੀ ਮਨਮੋਹਨ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ ਸੀ।

ਰਿਪੋਰਟ 'ਚ ਇਸ ਘਟਨਾ ਨੂੰ ਇੱਕ 'ਸੋਚੀ-ਸਮਝੀ ਕਾਰਵਾਈ' ਦੱਸਿਆ ਗਿਆ ਸੀ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ।

(ਰਿਪੋਰਟ- ਅਰਵਿੰਦ ਛਾਬੜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)