ਖੇਤੀ ਕਾਨੂੰਨਾਂ ਖਿਲਾਫ਼ ਸੰਗਰੂਰ 'ਚ ਗ੍ਰਾਮ ਸਭਾ ਨੇ ਪਾਸ ਕੀਤਾ ਮਤਾ

ਵੀਡੀਓ ਕੈਪਸ਼ਨ, ਖੇਤੀ ਕਾਨੂੰਨਾਂ ਖਿਲਾਫ਼ ਸੰਗਰੂਰ 'ਚ ਗ੍ਰਾਮ ਸਭਾ ਨੇ ਪਾਸ ਕੀਤਾ ਮਤਾ
ਪ੍ਰਕਾਸ਼ਿਤ

ਸੰਗਰੂਰ ਜਿਲ਼੍ਹੇ ਦੇ ਪਿੰਡ ਘਰਾਚੋਂ ਵਿਚ ਸੈਕੜੇ ਲੋਕਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨੀ ਨਾਲ ਸਬੰਧਤ ਤਿੰਨ ਕਾਨੂੰਨਾਂ ਨੂੰ ਗ੍ਰਾਮ ਸਭਾ ਦੀ ਮੀਟਿੰਗ ਦੌਰਾਨ ਬੁੱਧਵਾਰ ਨੂੰ ਰੱਦ ਕੀਤਾ।

ਗ੍ਰਾਮ ਸਭਾ ਦੀ ਇਸ ਮੀਟਿੰਗ ਵਿਚ ਵੱਡੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਨੇ ਵੀ ਭਾਗ ਲਿਆ। ਪਿੰਡ ਵਾਸੀਆਂ ਨੇ ਪੰਚਾਇਤ ਸੈਕਟਰੀ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਹਾਜਰੀ ਵਿਚ ਇਹਨਾਂ ਕਾਨੂੰਨਾਂ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕੀਤਾ।

(ਰਿਪੋਰਟ- ਸੁਖਚਰਨ ਪ੍ਰੀਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)