ਭਾਰਤ ‘ਚ ਬਾਬਰੀ ਢਹੀ ਤਾਂ ਪਾਕਿਸਤਾਨ ‘ਚ ਜੈਨ ਮੰਦਿਰ ਉੱਤੇ ਉੱਤਰਿਆ ਗੁੱਸਾ
ਪ੍ਰਕਾਸ਼ਿਤ
ਜਦੋ ਸਾਲ 1992 ਵਿੱਚ ਭਾਰਤ ਚ ਬਾਬਰੀ ਮਸਜਿਦ ਢਾਹੀ ਗਈ ਤਾਂ ਦੂਜੇ ਪਾਸੇ ਇਸ ਕਾਰਵਾਈ ਦਾ ਅਸਰ ਪਾਕਿਸਤਾਨ ਵਿੱਚ ਦੇਖਣ ਨੂੰ ਮਿਲਿਆ ਅਤੇ ਲਾਹੌਰ ਸਥਿਤ ਜੈਨ ਮੰਦਿਰ ਨੂੰ ਰੋਸ ਵਿੱਚ ਢਹਿ-ਢੇਰੀ ਕਰ ਦਿੱਤਾ ਗਿਆ।
ਜੈਨ ਮੰਦਿਰ ਦੇ ਢਹਿ ਚੁੱਕੇ ਹਿੱਸਿਆਂ ਦੇ ਨਿਸ਼ਾਨ ਅੱਜ ਵੀ ਉੱਥੇ ਮੌਜੂਦ ਹਨ।
ਇਸ ਵੀਡੀਓ ਰਿਪੋਰਟ ਰਾਹੀਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ ਜੈਨ ਮੰਦਿਰ ਦੇ 1992 ਵਿੱਚ ਢਹਿਣ ਦੇ ਸਮੇਂ ਨੂੰ ਸਮਾਜਿਕ ਕਾਰਕੁਨ ਤੇ ਸਥਾਨਕ ਲੋਕਾਂ ਰਾਹੀਂ ਕਵਰ ਕੀਤਾ ਹੈ।