ਅਯੁੱਧਿਆ ਤੇ ਬਾਬਰੀ: ਤਿੱਖੇ ਭਾਸ਼ਣਾਂ ਤੇ ਅੰਦੋਲਨਾਂ ’ਚ ਮੋਹਰੀ ਰਹੀਆਂ ਔਰਤਾਂ
ਪ੍ਰਕਾਸ਼ਿਤ
ਰਾਮ ਜਨਮਭੂਮੀ ਅੰਦੋਲਨ ਤਹਿਤ ਦੇਸ਼ ਭਰ ਦੇ ਹਿੰਦੂਆਂ ਨੂੰ ਇਕੱਠਾ ਕਰਨ ਲਈ ਦਹਾਕਿਆਂ ਤੋਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਅਤੇ ਸਾਲ 1992 ਵਿੱਚ ਬਾਬਰੀ ਮਸਜਿਦ ਦਾ ਡਿੱਗਣਾ ਵੀ ਉਸੇ ਦਾ ਨਤੀਜਾ ਸੀ। ਅੰਦੋਲਨ ਵਿੱਚ ਮਰਦ ਅੱਗੇ ਸਨ, ਪਰ ਕੀ ਤੁਸੀਂ ਜਾਣਦੇ ਹੋ ਇਸ ਵਿੱਚ ਔਰਤਾਂ ਦੀ ਵੀ ਅਹਿਮ ਭੂਮਿਕਾ ਸੀ।
ਇਹ ਅੰਦੋਲਨ ਆਜ਼ਾਦ ਭਾਰਤ ਦਾ ਉਹ ਪਹਿਲਾ ਮੌਕਾ ਸੀ ਜਦੋਂ ਧਾਰਮਿਕ ਟੀਚੇ ਦੇ ਨਾਮ ‘ਤੇ ਔਰਤਾਂ ਵੀ ਸੜਕਾਂ ‘ਤੇ ਉਤਰੀਆਂ ਸਨ। ਬੀਬੀਸੀ ਪੱਤਰਕਾਰ ਦਿਵਿਆ ਆਰਿਆ ਦੀ ਇਹ ਰਿਪੋਰਟ ਉਨ੍ਹਾਂ ਔਰਤਾਂ ਦੀ ਨਜ਼ਰ ਨਾਲ ਜਿਨ੍ਹਾਂ ਨੇ ਇਸ ਅੰਦੋਲਨ ਵਿੱਚ ਹਿੱਸਾ ਲਿਆ।