ਖੇਤੀ ਬਿੱਲਾਂ ਖਿਲਾਫ਼ ਪੰਜਾਬ ’ਚ ਕਿੱਥੇ-ਕਿੱਥੇ ਹੋਇਆ ਵਿਰੋਧ

ਵੀਡੀਓ ਕੈਪਸ਼ਨ, ਖੇਤੀ ਬਿੱਲ: ਕਿਤੇ ਹਮਾਇਤ ਤੇ ਕਿਤੇ ਨੰਗੇ ਪਿੰਡੇ ਮੋਦੀ ਦਾ ਵਿਰੋਧ
ਪ੍ਰਕਾਸ਼ਿਤ

ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਕਿਸਾਨਾਂ ਦਾ ਖੇਤੀ ਬਿੱਲਾਂ ਖਿਲਾਫ਼ ਮੁਜਾਹਰਾ ਜਾਰੀ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਇਲਾਵਾ ਬਰਨਾਲਾ, ਅਜੀਤਵਾਲ ਤੇ ਜਲੰਧਰ ਵਿੱਚ ਕਿਸਾਨ ਸੜਕਾਂ ਦੇ ਨਾਲ-ਨਾਲ ਰੇਲ ਪੱਟੜੀਆਂ ਉੱਤੇ ਵਿਰੋਧ ਕਰਦੇ ਨਜ਼ਰ ਆਏ।

ਹਰਿਆਣਾ ਵਿੱਚ ਦੋ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਇੱਕ ਪਾਸੇ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਨਜ਼ਰ ਆਏ ਤਾਂ ਦੂਜੇ ਪਾਸੇ ਹਮਾਇਤ ਕਰਦੇ ਵੀ ਦਿਖੇ।

(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਸਿੰਘ ਚਾਵਲਾ, ਸੁਰਿੰਦਰ ਮਾਨ, ਸੁਖਚਰਨ ਪ੍ਰੀਤ, ਪਾਲ ਸਿੰਘ ਨੌਲੀ ਤੇ ਪ੍ਰਭੂ ਦਿਆਲ)