ਖੇਤੀ ਬਿੱਲ: ‘ਆਹ ਸਾਡੀ ਹੋਂਦ ਨੂੰ ਖ਼ਤਮ ਕਰਨ ਦਾ ਇੱਕ ਜ਼ਰੀਆ ਹੈ’
ਪ੍ਰਕਾਸ਼ਿਤ
ਮਹਿਜ਼ ਚਾਰ ਏਕੜ ਜ਼ਮੀਨ ਦੇ ਸਿਰ ਉੱਤੇ ਘਰ ਦਾ ਗੁਜ਼ਾਰਾ ਕਰਨ ਵਾਲੀ ਬਲਜੀਤ ਕੌਰ ਦਾ ਕਹਿਣਾ ਹੈ ਕਿ "ਇੱਕ-ਦੋ ਸਾਲ ਸਾਨੂੰ ਫ਼ਸਲ ਦਾ ਭਾਅ ਵੱਧ ਮਿਲ ਵੀ ਜਾਵੇਗਾ ਪਰ ਸਵਾਲ ਉਸ ਤੋਂ ਬਾਅਦ ਕੀ ਹੋਵੇਗਾ। ਇਸੀ ਕਰ ਕੇ ਅਸੀਂ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ।"
ਉਨ੍ਹਾਂ ਆਖਿਆ ਕਿ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਹੈ ਪਰ ਖ਼ਰੀਦ ਉਸ ਭਾਅ ਉੱਤੇ ਨਹੀਂ ਹੋ ਰਹੀ ਹੈ, ਪ੍ਰਾਈਵੇਟ ਖ਼ਰੀਦਦਾਰ ਮਨਮਰਜ਼ੀ ਦਾ ਰੇਟ ਲਗਾ ਰਹੇ ਹਨ ਕਿਸਾਨ ਕੀ ਕਰੇ, ਕਿਸ ਕੋਲ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਏ।
ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਲੋਕ ਸੜਕਾਂ ਉੱਤੇ ਉਤਰ ਆਏ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ- ਗੁਲਸ਼ਨ ਕੁਮਾਰ