ਇੰਜੀਨੀਅਰਿੰਗ ਕਰਦੀ ਕੁੜੀ ਨੇ ਸਰਪੰਚੀ ਸਾਂਭ ਕੇ ਇੰਝ ਬਦਲੀ ਆਪਣੇ ਪਿੰਡ ਦੀ ਨੁਹਾਰ

ਵੀਡੀਓ ਕੈਪਸ਼ਨ, ਮਰਦ ਪ੍ਰਧਾਨ ਸਮਾਜ ’ਚ ਔਰਤਾਂ ਬਾਰੇ ਕੀ ਕਹਿੰਦੀ ਹੈ ਨੌਜਵਾਨ ਸਰਪੰਚ ਪਰਵੀਨ ਕੌਰ?
ਪ੍ਰਕਾਸ਼ਿਤ

ਹਰਿਆਣਾ ਦੇ ਪਿੰਡ ਕਕਰਾਲਾ ਕੁਚਿਆਂ ਦੀ ਪਰਵੀਨ ਕੌਰ 21 ਸਾਲ ਦੀ ਉਮਰ ‘ਚ ਸਰਪੰਚ ਬਣ ਗਈ ਸੀ। 2016 ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਸਰਬਸੰਮਤੀ ਨਾਲ ਪਰਵੀਨ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ।

ਪਰਵੀਨ ਵੱਲੋਂ ਕਰਵਾਏ ਗਏ ਪਿੰਡ ਦੇ ਵਿਕਾਸ ਕਾਰਜਾਂ ਲਈ ਪਿੰਡ ਵਾਸੀ ਖੁਸ਼ ਹਨ ਅਤੇ ਦੱਸਦੇ ਹਨ ਕਿ ਇੱਕ ਕੁੜੀ ਦੇ ਸਰਪੰਚ ਹੋਣ ਨਾਲ ਕੀ ਬਦਲਾਅ ਆਇਆ ਹੈ।

(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)