ਖੇਤੀਬਾੜੀ ਬਿੱਲ: ਬਾਦਲ ਪਰਿਵਾਰ ਦੇ ਘਰ ਦੇ ਬਾਹਰ ਧਰਨਾ ਲਾਉਣ ਵਾਲੇ ਕਿਸਾਨਾਂ ਦੀਆਂ ਕੀ ਹਨ ਸ਼ਿਕਾਇਤਾਂ
ਪ੍ਰਕਾਸ਼ਿਤ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਕਿਸਾਨ, ਨੌਜਵਾਨ ਅਤੇ ਕਿਸਾਨ ਜਥੇਬੰਦੀਆਂ ਦਾ ਧਰਨਾ ਕਈ ਦਿਨਾਂ ਤੋਂ ਜਾਰੀ ਹੈ।
ਬਾਦਲ ਪਰਿਵਾਰ ਖਿਲਾਫ਼ ਮੁਜ਼ਹਰਾ ਕਰ ਰਹੇ ਇਨ੍ਹਾਂ ਲੋਕਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ। ਮੋਰਚਾ ਬਾਦਲ ਪਰਿਵਾਰ ਦੇ ਖਿਲਾਫ਼ ਕੇਂਦਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਕਾਨੂੰਨਾਂ ਖਿਲਾਫ਼ ਹੈ।
ਮੁਜ਼ਾਹਰੇ ਦੌਰਾਨ ਬਹੁਤੇ ਲੋਕ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਤੋਂ ਖ਼ਫਾ ਨਜ਼ਰ ਆਏ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)