ਨਰਿੰਦਰ ਮੋਦੀ ਦੀ ਕਾਰ ਠੁਕਰਾ ਕੇ ਟ੍ਰੈਕਟਰ 'ਤੇ ਆਉਣ ਵਾਲਾ ਪੱਤਰਕਾਰ
ਨਰਿੰਦਰ ਮੋਦੀ ਦੀ ਇੰਟਰਵਿਊ ਕਰਨ ਵਾਲੇ ਜ਼ਿਆਦਾਤਰ ਲੋਕ ਘੱਟ ਤੋਂ ਘੱਟ ਇੱਕ ਬਿੰਦੂ 'ਤੇ ਸਹਿਮਤ ਹਨ ਕਿ ਉਹ ਗੱਲਬਾਤ ਕਰਨ ਵਿੱਚ ਚੰਗੇ ਹਨ, ਪਰ ਉਨ੍ਹਾਂ ਦੀ ਗੱਲਬਾਤ ਅਸਲ ਵਿੱਚ ਕਿਵੇਂ ਦੀ ਹੈ?
ਕੀ ਉਹ ਹਰ ਪ੍ਰਕਾਰ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਹਨ, ਮੁਸ਼ਕਿਲ ਅਤੇ ਪ੍ਰਸੰਗਿਕ ਅਤੇ ਹੋਰ ਪ੍ਰਕਾਰ ਦੇ? ਜਾਂ ਉਹ ਬਸ ਉਹੀ ਕਹਿੰਦੇ ਹਨ ਜੋ ਉਹ ਕਹਿਣਾ ਚਾਹੁੰਦੇ ਹਨ?
ਨਰਿੰਦਰ ਮੋਦੀ ਹੁਣ 70 ਸਾਲ ਦੇ ਹੋ ਗਏ ਹਨ, ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀਆਂ ਇੰਟਰਵਿਊਜ਼ ਬਹੁਤ ਘੱਟ ਆਈਆਂ ਹਨ। ਹਾਲ ਹੀ ਵਿੱਚ ਉਨ੍ਹਾਂ ਦੀਆਂ ਕੁਝ ਮੀਡੀਆ ਇੰਟਰਵਿਊਜ਼ ਦੀ ਜ਼ਿਆਦਾ ਗਹਿਰਾਈ ਨਾਲ ਗੱਲਬਾਤ ਨਾ ਕਰਨ 'ਤੇ ਕਾਫ਼ੀ ਆਲੋਚਨਾ ਕੀਤੀ ਗਈ ਸੀ।
ਉਨ੍ਹਾਂ ਨੇ ਪਿਛਲੇ 6 ਸਾਲਾਂ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇੱਕ ਵੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਨਹੀਂ ਕੀਤਾ ਹੈ, ਜਿਸ ਲਈ ਆਲੋਚਕਾਂ ਵੱਲੋਂ ਉਨ੍ਹਾਂ ਦੀ ਬੇਹੱਦ ਆਲੋਚਨਾ ਕੀਤੀ ਜਾ ਰਹੀ ਹੈ।
ਇਸ ਲਈ ਅਸੀਂ ਕੁਝ ਦਿੱਗਜ ਪੱਤਰਕਾਰਾਂ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਨਰਿੰਦਰ ਮੋਦੀ ਦੀ ਇੰਟਰਵਿਊ ਕਰਨ ਦੇ ਮੌਕੇ ਮਿਲੇ ਹਨ।
ਬੀਬੀਸਾ ਮਰਾਠੀ ਸੇਵਾ ਦੇ ਸੰਪਾਦਕ ਆਸ਼ੀਸ਼ ਦੀਕਸ਼ਿਤ ਨੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸਮਿਤਾ ਪ੍ਰਕਾਸ਼, ਵਿਜੇ ਤ੍ਰਿਵੇਦੀ, ਰਾਜਦੀਪ ਸਰਦੇਸਾਈ ਅਤੇ ਨਵਦੀਪ ਧਾਰੀਵਾਲ ਨੇ ਮੋਦੀ ਨਾਲ ਗੱਲਬਾਤ ਦੇ ਆਪਣੇ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ।
ਪੱਤਰਕਾਰਾਂ ਦੇ ਤਜਰਬਿਆਂ ਨੂੰ ਆਵਾਜ਼ਾਂ ਬੀਬੀਸੀ ਪੰਜਾਬੀ ਸੇਵਾ ਦੇ ਪੱਤਰਕਾਰਾਂ ਨੇ ਦਿੱਤੀਆਂ ਹਨ।