ਬੱਬੂ ਮਾਨ ਤੋਂ ਲੈ ਕੇ ਰਣਜੀਤ ਬਾਵਾ ਤੱਕ ਗਾਇਕਾਂ ਨੇ ਮਿਲਾਏ ਕਿਸਾਨਾਂ ਨਾਲ ਸੁਰ

ਵੀਡੀਓ ਕੈਪਸ਼ਨ, ਕਿਸਾਨਾਂ ਦੇ ਹੱਕ 'ਚ ਬੱਬੂ ਮਾਨ, ਦਿਲਜੀਤ ਤੇ ਮਨਮੋਹਨ ਵਾਰਿਸ ਨੇ ਮਿਲਾਇਆ ਸੁਰ
ਪ੍ਰਕਾਸ਼ਿਤ

ਲੋਕਸਭਾ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਤਾਂ ਮੈਦਾਨ 'ਚ ਹਨ ਹੀ, ਪਰ ਹੁਣ ਪੰਜਾਬੀ ਮਨੋਰੰਜਨ ਜਗਤ ਦੇ ਕਈ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਨਿਤਰ ਰਹੇ ਹਨ।

ਪੰਜਾਬੀ ਦੇ ਕਈ ਮਸ਼ਹੂਰ ਗਾਇਕ ਜਿਵੇਂ ਬੱਬੂ ਮਾਨ, ਮਨਮੋਹਨ ਵਾਰਿਸ, ਦਿਲਜੀਤ ਦੋਸਾਂਝ, ਜਸਬੀਰ ਜੱਸੀ ਤੇ ਰਣਜੀਤ ਬਾਵਾ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)