ਯਮਲਾ ਜੱਟ ਦੇ ਸ਼ਾਗਿਰਦ ਜੋ ਕਹਿੰਦੇ 'ਅਜੋਕੇ ਗਾਇਕ ਹਥਿਆਰ ਦੀ ਥਾਂ ਸਾਜ਼ ਚੁੱਕਣ'

ਵੀਡੀਓ ਕੈਪਸ਼ਨ, ਯਮਲਾ ਜੱਟ ਦੇ 67 ਸਾਲਾ ਸ਼ਾਗੀਰਦ ਦੀ ਹਿੰਸਕ ਗੀਤ ਗਾਉਣ ਵਾਲਿਆਂ ਨੂੰ ਕੀ ਸਲਾਹ?
ਪ੍ਰਕਾਸ਼ਿਤ

ਪੰਜਾਬੀ ਦੇ ਮਸ਼ਹੂਰ ਗਾਇਕ ਲਾਲ ਚੰਦ ਯਮਲਾ ਜੱਟ ਦੇ 67 ਸਾਲ ਦੇ ਸ਼ਾਗਿਰਦ ਬਲਦੇਵ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿੰਦੇ ਹਨ।

ਮੌਜੂਦਾ ਗਾਇਕੀ ਬਾਰੇ ਉਹ ਕਹਿੰਦੇ ਹਨ, ‘ਜਿਹੜਾ ਬੰਦਾ ਬੰਦੂਕਾਂ-ਗੰਢਾਸੇ ਚੁੱਕ ਸਕਦਾ ਹੈ, ਉਸ ਨੂੰ ਚਾਹੀਦਾ ਹੈ ਕੋਈ ਸਾਜ਼ ਚੁੱਕ ਲਵੇ।’

ਪੰਜਾਬ ਪੁਲਿਸ ਤੋਂ ਥਾਣੇਦਾਰ ਰਿਟਾਇਰਡ ਹੋਏ ਬਲਦੇਵ ਸਿੰਘ ਸੋਸ਼ਲ ਮੀਡੀਆ ਉੱਤੇ ਵਾਇਰਲ ਹਨ। ਇਸ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਆਪਣੀ ਗਾਇਕੀ ਦੇ ਸਫ਼ਰ, ਪੰਜਾਬ ਪੁਲਿਸ ਦੀ ਸੇਵਾ ਅਤੇ ਮੌਜੂਦਾ ਗਾਇਕੀ ਬਾਰੇ ਵਿਚਾਰ ਰੱਖੇ।

(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)