ਕੰਗਨਾ ਰਨੌਤ ਅਤੇ ਸ਼ਿਵ ਸੈਨਾ ਦੇ ਵਿਵਾਦ ਵਿਚਾਲੇ ਚੱਲਿਆ ਬੀਐੱਮਸੀ ਦਾ ਹਥੌੜਾ
ਪ੍ਰਕਾਸ਼ਿਤ
ਇੱਕ ਪਾਸੇ ਅਦਾਕਾਰਾ ਕੰਗਨਾ ਰਨੌਤ ਹਿਮਾਚਲ ਤੋਂ ਚੰਡੀਗੜ੍ਹ ਹੁੰਦੇ ਹੋਏ ਮੁੰਬਈ ਦੇ ਰਸਤੇ ਵਿੱਚ ਸਨ ਤਾਂ ਦੂਜੇ ਪਾਸੇ ਜੇਸੀਬੀ ਮਸ਼ੀਨ ਅਤੇ ਹਥੌੜਿਆਂ ਨਾਲ ਲੈਸ ਬੀਐਮਸੀ ਦੇ ਮੁਲਾਜ਼ਮ ਅਤੇ ਅਫਸਰ ਉਨ੍ਹਾਂ ਦੇ ਅੰਧੇਰੀ ਵੈਸਟ ਸਥਿਤ ਦਫਤਰ ਪਹੁੰਚੇ ਸਨ।
ਇਲਜ਼ਾਮ ਹੈ ਕਿ ਕੁਝ ਹਿੱਸਿਆਂ ਨੂੰ ਮਨਜੂਰੀ ਤੋਂ ਬਗੈਰ ਬਣਾਇਆ ਗਿਆ ਸੀ। ਉਨ੍ਹਾਂ ’ਤੇ ਕਰਮਚਾਰੀਆਂ ਦਾ ਹਥੌੜਾ ਚੱਲਿਆ।
ਕਾਰਵਾਈ ਖਿਲਾਫ ਕੰਗਨਾ ਦੇ ਵਕੀਲ ਬੌਂਬੇ ਹਾਈ ਕੋਰਟ ਪਹੁੰਚੇ ਜਿਸ ਤੋਂ ਬਾਅਦ ਕੋਰਟ ਨੇ ਬੀਐੱਮਸੀ ਦੀ ਕਾਰਵਾਈ ’ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ ਅਤੇ ਜਵਾਬ ਮੰਗਿਆ।
ਜਦੋਂ ਕੰਗਨਾ ਰਨੌਤ ਮੁੰਬਈ ਏਅਰਪੋਰਟ ਪਹੁੰਚੀ ਤਾਂ ਉੱਥੇ ਸ਼ਿਵ ਸੈਨਾ ਸਮਰਥਕਾਂ ਨੇ ਕੰਗਨਾ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਰਣੀ ਸੈਨਾ ਵਾਲਿਆਂ ਨੇ ਕੰਗਨਾ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।