ਰਿਆ ਚੱਕਰਵਰਤੀ ਨੂੰ ਡਰੱਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ
ਪ੍ਰਕਾਸ਼ਿਤ
ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿਚ ਇਲਜ਼ਾਮਾਂ ਵਿਚ ਘਿਰੀ ਅਦਾਕਾਰਾ ਰਿਆ ਚੱਕਰਬਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨਾਰਕੌਟਿਸ ਕੰਟਰੋਲ ਬਿਊਰੋ ਨੇ ਡਿਪਟੀ ਡਾਇਰੈਕਟ ਕੇਪੀਐੱਸ ਮਲਹੋਤਰਾ ਨੇ ਰਿਆ ਦੀ ਮੁੰਬਈ ਵਿਚ ਹੋਈ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
5 ਸਤੰਬਰ ਨੂੰ ਰਿਆ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਐਨਸੀਬੀ ਨੇ ਗ੍ਰਿਫ਼ਤਾਰ ਕੀਤਾ ਸੀ।
ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸਾਂ ਵਿਚ ਇਹ ਤੀਜੀ ਗ੍ਰਿਫਤਾਰੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਪਰ ਇਹ ਗ੍ਰਿਫਤਾਰੀ ਐਨਸੀਬੀ ਨੇ ਡਰੱਗਜ਼ ਦੇ ਲੇਨ-ਦੇਣ ਦੇ ਮਾਮਲੇ ਵਿਚ ਕੀਤੀ ਹੈ।