UAE 'ਚ ਸੜਕ ਕਿਨਾਰੇ ਰਹਿ ਰਹੇ ਪੰਜਾਬੀਆਂ ਦਾ ਵੀਡੀਓ ਵਾਇਰਲ, ਗੁਰਦਾਸਪੁਰ 'ਚ ਮਾਪੇ ਬੇਹਾਲ
ਪ੍ਰਕਾਸ਼ਿਤ
UAE 'ਚ ਭਾਰਤੀ ਪੰਜਾਬ ਦੇ ਦੋ ਪਰਵਾਸੀਆਂ ਦੇ ਮਾੜੇ ਹਾਲਤ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਬਣਾਉਣ ਵਾਲੇ ਨੇ ਅਪੀਲ ਵੀ ਕੀਤੀ।
ਗੁਰਦਾਸਪੁਰ 'ਚ ਦੋਹਾਂ ਵਿੱਚੋਂ ਇੱਕ ਦੇ ਪਰਿਵਾਰ ਨਾਲ ਬੀਬੀਸੀ ਦਾ ਸੰਪਰਕ ਹੋਇਆ।
ਗੁਰਦੀਪ ਦੇ ਪਿਤਾ ਬਿਮਾਰ ਰਹਿੰਦੇ ਹਨ ਅਤੇ ਵੀਡੀਓ ਦੇਖਣ ਤੋਂ ਬਾਅਦ ਸਦਮੇ 'ਚ ਮਾਤਾ ਕੋਲੋਂ ਵੀ ਗੱਲ ਨਹੀਂ ਕੀਤੀ ਗਈ।
ਪਰਿਵਾਰ ਨੇ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਜਿਸ ਏਜੰਟ ਦਾ ਨਾਮ ਲਿਆ ਗਿਆ, ਉਸ ਨੇ ਕਿਹਾ ਕਿ ਇੱਕ ਵਾਰ ਪਹਿਲਾਂ ਉਸ ਨੇ ਗੁਰਦੀਪ ਨੂੰ UAE ਭੇਜਿਆ ਸੀ ਪਰ ਉਦੋਂ ਵਾਪਸ ਆ ਗਿਆ ਸੀ, "ਇਸ ਵਾਰ ਤਾਂ ਉਹ ਚੰਡੀਗੜ੍ਹ ਦੇ ਕਿਸੇ ਏਜੰਟ ਰਾਹੀਂ ਗਿਆ ਸੀ"I
ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਸ਼ੁਭਮ ਕੌਲ