ਕੋਰੋਨਾਵਾਇਰਸ : ਭਾਰਤ ਕਦੋਂ ਪਹੁੰਚੇਗੀ ਵੈਕਸੀਨ ਤੇ ਕਿੰਨੀ ਹੋਵੇਗੀ ਕੀਮਤ
ਪ੍ਰਕਾਸ਼ਿਤ
ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ 34 ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ 7 ਦੇ ਤੀਜੇ ਗੇੜ ਦੇ ਕਲੀਨੀਕਲ ਟ੍ਰਾਇਲ ਜਾਰੀ ਹੈ।
ਉੱਥੇ ਹੀ 3 ਕੰਪਨੀਆਂ ਦੀ ਵੈਕਸੀਨ ਦੂਜੇ ਗੇੜ ਦੇ ਕਲੀਨੀਕਲ ਟ੍ਰਾਇਲ ਤੱਕ ਪਹੁੰਚੀ ਹੈ।
ਸੰਗਠਨ ਮੁਤਾਬਕ ਅਤੇ 142 ਕੰਪਨੀਆਂ ਵੀ ਵੈਕਸੀਨ ਬਣਾ ਰਹੀ ਹੈ ਅਤੇ ਪ੍ਰੀ-ਕਲੀਨੀਕਲ ਪੱਧਰ 'ਤੇ ਪਹੁੰਚ ਸਕੀ ਹੈ।
ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਸੌਮਿਆ ਸਵਾਮੀਨਾਥਨ ਮੁਤਾਬਕ, ਆਕਸਫਰਡ ਯੂਨੀਵਰਸਿਟੀ ਦੀ ਬਣਾਈ ਵੈਕਸੀਨ ਜਿਸ ਨੂੰ ਐਸਟ੍ਰਾਜ਼ੈਨੇਕਾ ਵੱਡੇ ਪੈਮਾਨੇ 'ਤੇ ਬਣਾ ਰਹੀ ਹੈ, ਉਹ ਹੁਣ ਤੱਕ ਦੀ ਸਭ ਤੋਂ ਉੱਨਤ ਵੈਕਸੀਨ ਹੈ।