ਗਲਵਾਨ ਘਾਟੀ 'ਚ ਮਰੇ 20 ਭਾਰਤੀ ਜਵਾਨਾਂ ਦੀ ਹਰ ਮਹੀਨੇ ਮਦਦ ਕਰੇਗਾ ਇਹ ਪੰਜਾਬੀ

ਵੀਡੀਓ ਕੈਪਸ਼ਨ, ਗਲਵਾਨ ਘਾਟੀ 'ਚ ਮਰੇ 20 ਜਵਾਨਾਂ ਦੀ ਹਰ ਮਹੀਨੇ ਮਦਦ ਕਰੇਗਾ ਇਹ ਪੰਜਾਬੀ
ਪ੍ਰਕਾਸ਼ਿਤ

ਸਮਾਜ ਸੇਵੀ ਐੱਸ.ਪੀ.ਸਿੰਘ ਓਬਰਾਏ ਨੇ ਗਲਵਾਨ ਘਾਟੀ ਵਿਖੇ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ।

ਚੀਨੀ ਫੌਜ ਨਾਲ ਝੜਪ ਵਿੱਚ ਮਾਰੇ ਜਾਣ ਵਾਲੇ 20 ਭਾਰਤੀ ਸੈਨਿਕਾਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਇਹ ਐਲਾਨ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਮੁਖੀ ਐੱਸ ਪੀ ਸਿੰਘ ਓਬਰਾਏ ਨੇ ਕੀਤਾ ਹੈ।

ਉਨ੍ਹਾਂ ਮੁਤਾਬਕ ਟਰੱਸਟ ਵਲੋਂ ਪਹਿਲੇ ਚੈੱਕ ਪ੍ਰਦਾਨ ਕਰ ਦਿੱਤੇ ਗਏ ਹਨ, ਜਦਕਿ ਅਗਲੇ ਮਹੀਨੇ ਤੋਂ ਪੈਨਸ਼ਨ ਸਿੱਧੀ ਸੰਬੰਧਿਤ ਪਰਿਵਾਰਾਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਹੋਇਆ ਕਰੇਗੀ।

(ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ, ਐਡਿਟ-ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)