ਭਾਰਤ-ਚੀਨ ਸਰਹੱਦ 'ਤੇ ਫਿਰ ਹੋਈ ਫੌਜੀਆਂ ਦੀ ਝੜਪ- ਭਾਰਤੀ ਫੌਜ
ਭਾਰਤ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਫੌਜੀਆਂ ਨਾਲ ਪੂਰਬੀ ਲੱਦਾਖ ਵਿਚ ਸਰਹੱਦ ਉੱਤੇ ਬਣੀ ਸਹਿਮਤੀ ਦੀ ਉਲੰਘਣਾ ਹੋਈ ਹੈ। ਸਰਕਾਰ ਨੇ ਕਿਹਾ ਹੈ ਕਿ ਚੀਨ ਫੌਜੀਆਂ ਨੇ ਭੜਕਾਊ ਕਦਮ ਚੁੱਕਦੇ ਹੋਏ ਸਰਹੱਦ ਉੱਤੇ ਯਥਾਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀਆਂ ਫੌਜੀਆਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ।
ਭਾਰਤੀ ਫੌਜ ਦਾ ਬਿਆਨ ਭਾਰਤ ਸੀ ਸਰਕਾਰੀ ਲੋਕ ਸੰਪਰਕ ਏਜੰਸੀ ਪੀਆਈਬੀ ਨੇ ਜਾਰੀ ਕੀਤਾ ਹੈ।
ਬਿਆਨ ਦੇ ਅਨੁਸਾਰ, "ਭਾਰਤੀ ਸੈਨਿਕਾਂ ਨੇ ਪੰਗੋਂਗ ਤਸੋ ਝੀਲ ਵਿੱਚ ਚੀਨੀ ਸੈਨਿਕਾਂ ਦੇ ਭੜਕਾਉ ਕਦਮ ਨੂੰ ਰੋਕ ਦਿੱਤਾ ਹੈ। ਭਾਰਤੀ ਫੌਜ ਗੱਲਬਾਤ ਰਾਹੀਂ ਸ਼ਾਂਤੀ ਬਹਾਲ ਕਰਨ ਦੇ ਹੱਕ ਵਿੱਚ ਹੈ, ਪਰ ਇਸ ਦੇ ਨਾਲ ਹੀ ਆਪਣੇ ਖੇਤਰ ਦੀ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ। ਪੂਰੇ ਵਿਵਾਦ 'ਤੇ ਬ੍ਰਿਗੇਡ ਕਮਾਂਡਰ ਪੱਧਰ 'ਤੇ ਬੈਠਕ ਚੱਲ ਰਹੀ ਹੈ।"
ਭਾਰਤੀ ਫ਼ੌਜ ਅਨੁਸਾਰ ਇਹ ਝੜਪ 29 ਅਗਸਤ ਦੀ ਰਾਤ ਨੂੰ ਹੋਈ ਸੀ। ਭਾਰਤੀ ਫੌਜ ਨੇ ਕਿਹਾ ਹੈ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਸਰਹੱਦ 'ਤੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਸੁਚੇਤ ਭਾਰਤੀ ਸੈਨਿਕਾਂ ਨੇ ਅਜਿਹਾ ਨਹੀਂ ਹੋਣ ਦਿੱਤਾ।