ਢੱਡਰੀਆਂਵਾਲਾ ਤੇ ਜਥੇਦਾਰ ਆਹਮੋ-ਸਾਹਮਣੇ: 'ਟੀਵੀ ਕੈਮਰੇ ਸਾਹਮਣੇ ਆਓ'

ਵੀਡੀਓ ਕੈਪਸ਼ਨ, ਢੱਡਰੀਆਂਵਾਲਾ ਤੇ ਜਥੇਦਾਰ ਆਹਮੋ-ਸਾਹਮਣੇ: 'ਟੀਵੀ ਕੈਮਰੇ ਸਾਹਮਣੇ ਆਓ!'
ਪ੍ਰਕਾਸ਼ਿਤ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਰਵਾਇਤੀ ਧਾਰਮਿਕ ਆਗੂਆਂ ਵਿਚਾਲੇ ਵਿਚਾਰਧਾਰਕ ਤਕਰਾਰ ਹੋਰ ਭਖ ਗਈ ਹੈ।

ਹਾਲੀਆ ਘਟਨਾਚੱਕਰ ਪਿਛਲੇ ਸਾਲ ਸ਼ੁਰੂ ਹੋਇਆ ਸੀ ਜਦੋਂ ਢੱਡਰੀਆਂਵਾਲੇ ਵੱਲੋਂ ਧਾਰਮਿਕ ਪ੍ਰਚਾਰ ਤੇ ਵਿਆਖਿਆ ਨਾਲ ਅਸਹਿਮਤ ਕੁਝ ਲੋਕਾਂ ਦੀ ਸ਼ਿਕਾਇਤ 'ਤੇ ਅਕਾਲ ਤਖ਼ਤ ਨੇ ਇੱਕ ਜਾਂਚ ਕਮੇਟੀ ਬਣਾਈ।

ਢੱਡਰੀਆਂਵਾਲੇ ਨੇ ਪੇਸ਼ ਹੋਣੋਂ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਕਮੇਟੀ ਦੀ ਰਿਪੋਰਟ 'ਤੇ ਜਥੇਦਾਰ ਨੇ ਕੁਝ ਪਾਬੰਦੀਆਂ ਦਾ ਫੈਸਲਾ ਸੁਣਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)