ਜੰਮੂ-ਕਸ਼ਮੀਰ ਦੇ ਇਸ ਸਰਕਾਰੀ ਅਧਿਆਪਕ ਦੀ ਵਾਹ-ਵਾਹ ਕਿਉਂ ਹੋ ਰਹੀ ਹੈ?
ਪ੍ਰਕਾਸ਼ਿਤ
ਸੁਨੀਲ ਕੁਮਾਰ ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ’ਚ ਇੱਕ ਸਰਕਾਰੀ ਅਧਿਆਪਕ ਹਨ। ਉਨ੍ਹਾਂ ਨੂੰ ਨੈਸ਼ਨਲ ਟੀਚਰ ਐਵਾਰਡ ਲਈ ਚੁਣਿਆ ਗਿਆ ਹੈ।
ਇਹ ਐਵਾਰਡ ਭਾਰਤ ਦੇ ਸਿੱਖਿਆ ਮੰਤਰਾਲੇ ਵੱਲੋਂ ਦਿੱਤਾ ਜਾਂਦਾ ਹੈ। ਸੁਨੀਲ ਟਿਕੜੀ ਜ਼ੋਨ ਦੇ ਜਾਖ਼ੜ ਇਲਾਕੇ ’ਚ ਇੱਕ ਸਰਕਾਰੀ ਸਕੂਲ ’ਚ ਪੜ੍ਹਾਉਂਦੇ ਹਨ।
ਕੋਵਿਡ-19 ਦੇ ਦੌਰ ’ਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਿਜੀਟਲ ਤਰੀਕੇ ਨਾਲ ਪੜ੍ਹਾਉਣ ’ਚ ਮਦਦ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਈ ਨਵੇਂ ਤਰੀਕੇ ਵੀ ਵਰਤੇ ਹਨ।