ਹਾਕੀ ਦਾ ਦੁਨੀਆਂ ਦਾ ਸਭ ਤੋਂ ਤੇਜ਼ ਗੋਲ ਕਰਨ ਵਾਲੇ ਅਜੀਤ ਸਿੰਘ ਨਾਲ ਖ਼ਾਸ ਗੱਲਬਾਤ
ਪ੍ਰਕਾਸ਼ਿਤ
ਹਾਕੀ ਦੇ ਮਸ਼ਹੂਰ ਖਿਡਾਰੀ ਅਜੀਤ ਸਿੰਘ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ (ਮੇਜਰ ਧਿਆਨਚੰਦ ਐਵਾਰਡ) ਦੇ ਲਈ ਭਾਰਤ ਸਰਕਾਰ ਨੇ ਚੁਣਿਆ ਹੈ।
ਅਜੀਤ ਸਿੰਘ ਨੇ ਓਲੰਪਿਕ, ਏਸ਼ੀਆਈ ਖੇਡਾਂ ਅਤੇ ਵਿਸ਼ਵ ਹਾਕੀ ਵਿੱਚ ਕਈ ਮੈਡਲ ਜਿੱਤੇ ਹਨ। ਫ਼ਿਰੋਜ਼ਪੁਰ ਦੇ ਇਸ ਪਰਿਵਾਰ ਨੂੰ ਖੇਡਾਂ ਵਿੱਚ ਸ਼ਮੂਲੀਅਤ ਸਦਕਾ ਇਹ ਤੀਜਾ ਕੌਮੀ ਐਵਾਰਡ ਮਿਲਣ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਅਜੀਤ ਸਿੰਘ ਦੇ ਵੱਡੇ ਭਰਾ ਹਰਮੀਕ ਸਿੰਘ ਨੂੰ 1997 ਵਿੱਚ ਅਰਜੁਨ ਐਵਾਰਡ ਮਿਲ ਚੁੱਕਿਆ ਹੈ। ਇਸ ਤੋਂ ਬਾਅਦ 2003 ਵਿੱਚ ਅਜੀਤ ਸਿੰਘ ਦੇ ਪੁੱਤਰ ਗਗਨ ਅਜੀਤ ਸਿੰਘ ਨੂੰ 2003 ਵਿੱਚ ਅਰਜੁਨ ਐਵਾਰਡ ਮਿਲਿਆ ਸੀ।
ਕੋਰੋਨਾ ਕਾਲ ਦੇ ਚੱਲਦਿਆਂ ਅਜੀਤ ਸਿੰਘ ਨੂੰ ਇਹ ਮੇਜਰ ਧਿਆਨਚੰਦ ਲਾਈਫ਼ ਟਾਈਮ ਅਚੀਵਮੈਂਟ ਐਵਾਰਡ 29 ਅਗਸਤ ਨੂੰ ਵਰਚੂਅਲ ਐਵਾਰਡ ਸੈਰੇਮਨੀ ਦੌਰਾਨ ਦਿੱਤਾ ਜਾਵੇਗਾ।
(ਰਿਪੋਰਟ- ਇੰਦਰਜੀਤ ਕੌਰ, ਐਡਿਟ-ਰਾਜਨ ਪਪਨੇਜਾ)