ਈ-ਪਾਸਪੋਰਟ ਕੀ ਹੁੰਦਾ ਹੈ ਤੇ ਰਵਾਇਤੀ ਪਾਸਪੋਰਟ ਨਾਲੋਂ ਕਿਵੇਂ ਵੱਖ ਹੈ
ਪ੍ਰਕਾਸ਼ਿਤ
ਕੇਂਦਰ ਸਰਕਾਰ ਈ-ਪਾਸਪੋਰਟ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਨੈਸ਼ਨਲ ਇਨਫੌਰਮੈਟਿਕਸ ਸੈਂਟਰ ਨੇ ਇਸ ਦੇ ਲਈ ਰਿਕਵੈਸਟ ਫਾਰ ਪਰਪੋਜ਼ਲ (ਆਰਐੱਫ਼ਪੀ) ਜਾਰੀ ਕੀਤਾ ਹੈ।
ਇਸ ਦੇ ਲਈ ਸਰਕਾਰ ਇੱਕ ਅਜਿਹੀ ਏਜੰਸੀ ਦੀ ਚੋਣ ਕਰਨਾ ਚਾਹੁੰਦੀ ਹੈ ਜਿਹੜੀ ਇਨ੍ਹਾਂ ਈ-ਪਾਸਪੋਰਟਸ ਲਈ ਜ਼ਰੂਰੀ ਬੁਨਿਆਦੀ ਢਾਂਚਾ ਖੜ੍ਹਾ ਕਰ ਸਕੇ। ਸਰਕਾਰ ਨੇ ਇਸ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕਰ ਦਿੱਤਾ ਹੈ।
ਅੰਗਰੇਜ਼ੀ ਅਖ਼ਬਾਰ ਇਕਨਾਮਿਕ ਟਾਈਮਜ਼ ਦੇ ਮੁਤਾਬਕ ਸਰਕਾਰ 20,000 ਸਰਕਾਰੀ ਅਤੇ ਡਿਪਲੋਮੈਟਿਕ ਈ-ਪਾਸਪੋਰਟ ਤਜ਼ਰਬਾਤੀ ਅਧਾਰ 'ਤੇ ਜਾਰੀ ਵੀ ਕਰ ਚੁੱਕੀ ਹੈ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੋਂ ਇਹ ਨਵੇਂ ਪਾਸਪੋਰਟ ਆਮ ਲੋਕਾਂ ਨੂੰ ਵੀ ਜਾਰੀ ਕੀਤੇ ਜਾਣਗੇ।
ਅਜਿਹੇ ਵਿੱਚ ਜੇ ਤੁਸੀਂ ਅਗਲੇ ਸਾਲ ਨਵਾਂ ਪਾਸਪੋਰਟ ਲਈ ਅਪਲਾਈ ਕਰਨਾ ਹੈ ਜਾਂ ਆਪਣਾ ਪੁਰਾਣਾ ਪਾਸਪੋਰਟ ਰਿਨਿਊ ਕਰਵਾਉਂਦੇ ਹੋ ਤਾਂ, ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਨੂੰ ਈ-ਪਾਸਪੋਰਟ ਹੀ ਜਾਰੀ ਕੀਤਾ ਜਾਵੇ।