ਸੀਵਰੇਜ ’ਚ ਡਿੱਗੇ ਨੌਜਵਾਨ ਦੀ 90 ਘੰਟੇ ਬਾਅਦ ਵੀ ਭਾਲ ਜਾਰੀ
ਪ੍ਰਕਾਸ਼ਿਤ
ਸਿਰਸਾ ਦੇ ਪਿੰਡ ਨਟਾਰ ਵਿੱਚ ਦੋ ਨੌਜਵਾਨ 12 ਅਗਸਤ ਨੂੰ ਉਸ ਵੇਲੇ ਸੀਵਰੇਜ ਵਿੱਚ ਡਿੱਗ ਗਏ ਜਦੋਂ ਉਹ ਖੇਤ ਨੂੰ ਪਾਣੀ ਲਾ ਰਹੇ ਸਨ। ਪਿੰਡਵਾਸੀਆਂ ਮੁਤਾਬਕ ਸੀਵਰੇਜ ਦਾ ਢੱਕਣ ਖੁੱਲ੍ਹਦਿਆਂ ਹੀ ਉਹ ਬੇਹੋਸ਼ ਹੋ ਗਏ।
ਇੱਕ ਨੌਜਵਾਨ ਜਿਸ ਨੂੰ ਕੱਢ ਲਿਆ ਗਿਆ ਸੀ, ਉਸ ਦੀ ਅੱਜ ਮੌਤ ਹੋ ਗਈ ਹੈ। ਇਹ ਨੌਜਵਾਨ ਪੂਰਨ ਚੰਦ ਹਸਪਤਾਲ ਵਿੱਚ ਦਾਖਲ ਸੀ।
ਪਰ 90 ਘੰਟਿਆਂ ਤੋਂ ਜ਼ਿਆਦਾ ਚੱਲੇ ਬਚਾਅ ਕਾਰਜ ਦੇ ਬਾਅਦ ਵੀ ਦੂਜੇ ਨੌਜਵਾਨ ਦਾ ਕੋਈ ਪਤਾ ਨਹੀਂ ਲਗਿਆ ਹੈ।
ਨੌਜਵਾਨ ਨੂੰ ਕੱਢਣ ਲਈ ਰਾਹਤ ਕਾਰਜ ਅਜੇ ਵੀ ਜਾਰੀ ਹੈ।
(ਰਿਪੋਰਟ: ਸੁਖਚਰਨ ਪ੍ਰੀਤ ਤੇ ਪ੍ਰਭੂ ਦਿਆਲ, ਬੀਬੀਸੀ ਪੰਜਾਬੀ ਲਈ)