ਅਮਰੀਕਾ 'ਚ ਬੱਚਿਆਂ ਨੂੰ ਬਚਾਉਂਦੇ ਜਾਨ ਦੇਣ ਵਾਲੇ ਮਨਜੀਤ ਦਾ ਪਿੰਡ ਤੇ ਪਰਿਵਾਰ ਕੀ ਕਹਿੰਦਾ

ਵੀਡੀਓ ਕੈਪਸ਼ਨ, ਨਹਿਰ ’ਚ ਡੁੱਬਿਆ ਪੰਜਾਬੀ: ‘ਮੇਰੇ ਪੁੱਤ ਨੂੰ ਯਾਦ ਕਰਨਗੇ ਲੋਕੀ’
ਪ੍ਰਕਾਸ਼ਿਤ

29 ਸਾਲ ਦਾ ਮਨਜੀਤ ਸਿੰਘ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਦਾ ਰਹਿਣ ਵਾਲਾ ਸੀ। ਅਮਰੀਕਾ ਦੇ ਫ੍ਰੇਸਨੋ ਵਿੱਚ ਬੀਤੇ ਦਿਨੀਂ ਕਿੰਗਜ਼ ਨਦੀ ‘ਚ ਡੁਬਦੇ ਹੋਏ ਤਿੰਨ ਬੱਚਿਆਂ ਨੂੰ ਬਚਾਉਂਦੇ ਹੋਏ ਉਹ ਖ਼ੁਦ ਆਪਣੀ ਜਾਨ ਗੁਆ ਬੈਠਾ।

ਮਨਜੀਤ ਸਿੰਘ ਦੀ ਮਾਂ ਇਸ ਵੇਲੇ ਇਸ ਹਾਲਾਤ ਵਿੱਚ ਹਨ ਕਿ ਕਹਿੰਦੇ ਹਨ, ‘’ਮੇਰੇ ਪੁੱਤ ਨੂੰ ਯਾਦ ਕਰਨਗੇ ਲੋਕੀ।‘’

ਇਸ ਦੌਰਾਨ ਪਿੰਡ ਵਿੱਚ ਮਨਜੀਤ ਦੇ ਦੋਸਤਾਂ ਨੇ ਉਸ ਨੂੰ ਚੇਤੇ ਕਰਦਿਆਂ ਦੱਸਿਆ ਕਿ ਉਹ ਕਬੱਡੀ ਦਾ ਵੀ ਚੰਗਾ ਖਿਡਾਰੀ ਸੀ।

(ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)