ਮੱਧ ਪ੍ਰਦੇਸ਼ ਦੇ ਇੱਕ ਸਿੱਖ ਨੌਜਵਾਨ ਨਾਲ ਖਿੱਚਧੂਹ ਦਾ ਵੀਡੀਓ ਵਾਇਰਲ ਹੋਣ ’ਤੇ ਹੋਈ ਕਾਰਵਾਈ
ਪ੍ਰਕਾਸ਼ਿਤ
ਮੱਧ ਪ੍ਰਦੇਸ਼ ਦੇ ਇੱਕ ਸਿੱਖ ਨੌਜਵਾਨ ਨਾਲ ਖਿੱਚਧੂਹ ਦਾ ਇੱਕ ਵੀਡੀਓ ਵਾਇਰਲ ਹੋਇਆ। ਇਹ ਬੜਵਾਨੀ ਜ਼ਿਲ੍ਹੇ ਦੇ ਪਲਸੂਦ ਥਾਣਾ ਖੇਤਰ ਦੀ ਘਟਨਾ ਹੈ।
ਸਿੱਖ ਨੌਜਵਾਨ ਨੇ ਕਿਹਾ ਕਿ ਪੁਲਿਸ ਨੇ ਪੱਗ ਢਾਹ ਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ। ਪਰ ਪੁਲਿਸ ਦੇ ਦਾਅਵੇ ਕੁਝ ਹੋਰ ਹਨ।
ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਮੱਧ ਮ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੀਡੀਓ ਵਿੱਚ ਨਜ਼ਰ ਆ ਰਹੇ ਏਐੱਸਆਈ ਸੀਤਾਰਾਮ ਸਣੇ ਦੋ ਪੁਲਿਸਵਾਲਿਆਂ ਦੀ ਮੁਅੱਤਲੀ ਦੇ ਹੁਕਮ ਦੇ ਦਿੱਤੇ ਹਨ।
ਰਿਪੋਰਟ- ਸ਼ੁਰੈਹ ਨਿਯਾਜ਼ੀ, ਬੀਬੀਸੀ ਲਈ