ਧਾਰਾ 370 ਹਟਾਏ ਜਾਣ ਦੇ 1 ਸਾਲ ਬਾਅਦ ਭਾਰਤ-ਸ਼ਾਸਤ ਜੰਮੂ-ਕਸ਼ਮੀਰ, ਲੱਦਾਖ ਕੀ ਸੋਚਦੇ ਹਨ
ਪ੍ਰਕਾਸ਼ਿਤ
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ’ਤੇ ਇੱਕ ਵੱਡਾ ਐਲਾਨ ਕੀਤਾ ਜਿਸ ਨੇ ਇਸ ਦੇ ਇਤਿਹਾਸ ਦੇ ਨਾਲ-ਨਾਲ ਭੂਗੋਲ ਨੂੰ ਵੀ ਬਦਲ ਦਿੱਤਾ।
ਆਰਟੀਕਲ 370 (ਜਿਸ ਨੇ ਇਸ ਸੂਬੇ ਨੂੰ ਇੱਕ ਵਿਸ਼ੇਸ਼ ਦਰਜਾ ਦਿੱਤਾ ਹੋਇਆ ਸੀ) ਅਤੇ ਉਸ ਦੀ ਖ਼ੁਦਮੁਖਤਿਆਰੀ ਨੂੰ ਰੱਦ ਕਰ ਦਿੱਤਾ। ਜੰਮੂ-ਕਸ਼ਮੀਰ ਨੂੰ ਦੋ ਕੇਂਦਰ-ਸ਼ਾਸਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ ਅਤੇ ਲੱਦਾਖ) ਵਿੱਚ ਵੰਡ ਦਿੱਤਾ। ਇੱਕ ਸਾਲ ਬਾਅਦ ਬੀਬੀਸੀ ਦੇ ਆਮਿਰ ਪੀਰਜ਼ਾਦਾ ਅਤੇ ਨੇਹਾ ਸ਼ਰਮਾ ਨੇ ਇਸ ਖੇਤਰ ਦੀ ਯਾਤਰਾ ਕੀਤੀ ਅਤੇ ਦੇਖਿਆ ਕਿ ਉਦੋਂ ਤੋਂ ਹੁਣ ਤੱਕ ਕੀ ਕੁਝ ਬਦਲਿਆ ਹੈ। ਇਹ ਵੀਡੀਓ ਦਾ ਪਹਿਲਾ ਹਿੱਸਾ ਹੈ ਤੇ ਦੂਜਾ ਹਿੱਸਾ ਵੀਰਵਾਰ ਨੂੰ ਛਾਪਿਆ ਜਾਵੇਗਾ।