ਅਯੁੱਧਿਆ ਰਾਮ ਮੰਦਰ: ਟਾਈਮ ਕੈਪਸੂਲ ਕੀ ਹੈ, ਜਿਸ ਨੂੰ ਮੰਦਰ ਥੱਲੇ ਦੱਬਣ ਦੀ ਗੱਲ ਹੋ ਰਹੀ ਹੈ

ਵੀਡੀਓ ਕੈਪਸ਼ਨ, ਅਯੁੱਧਿਆ ਰਾਮ ਮੰਦਰ: ਟਾਈਮ ਕੈਪਸੂਲ ਕੀ ਹੈ, ਜਿਸ ਨੂੰ ਮੰਦਰ ਥੱਲੇ ਦੱਬਣ ਦੀ ਗੱਲ ਹੋ ਰਹੀ ਹੈ
ਪ੍ਰਕਾਸ਼ਿਤ

ਰਾਮ ਮੰਦਰ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਰ ਦੀ ਨੀਂਹ ਵਿੱਚ ਇੱਕ ਟਾਈਮ ਕੈਪਸੂਲ ਯਾਨੀ ਕਾਲ ਪਾਤਰ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਚੌਪਾਲ ਨੇ ਦਾਅਵਾ ਕੀਤਾ ਹੈ ਕਿ ਟਾਈਮ ਕੈਪਸੂਲ ਨੂੰ ਜ਼ਮੀਨ ਨਾਲ 2000 ਫੁੱਟ ਹੇਠਾਂ ਗੱਡਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਜੇਕਰ ਕੋਈ ਮੰਦਰ ਦੇ ਇਤਿਹਾਸ ਦਾ ਅਧਿਐਨ ਕਰਨਾ ਚਾਹੇ ਤਾਂ ਉਸ ਨੂੰ ਰਾਮ ਜਨਮ ਭੂਮੀ ਨਾਲ ਜੁੜੇ ਤੱਥ ਮਿਲ ਜਾਣ ਅਤੇ ਫਿਰ ਤੋਂ ਕੋਈ ਵਿਵਾਦ ਖੜ੍ਹਾ ਨਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)