ਅਫਗਾਨਿਸਤਾਨ ਸਿੱਖ ਨਿਦਾਨ ਸਿੰਘ :ਇੱਕ ਮਹੀਨੇ ਕੈਦ ਵਿਚੋਂ ਰਿਹਾਈ ਮਗਰੋਂ ਭਾਰਤ ਪਹੁੰਚੇ ਸਿੱਖ

ਵੀਡੀਓ ਕੈਪਸ਼ਨ, ਅਫਗਾਨਿਸਤਾਨ ਸਿੱਖ ਨਿਦਾਨ ਸਿੰਘ: ਅਗਵਾਕਾਰਾਂ ਨੇ ਕਿਵੇਂ ਕੀਤਾ ਸੀ ਅਗਵਾ ਤੇ ਕਿਵੇਂ ਹੋਈ ਰਿਹਾਈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਇੱਕ ਮਹੀਨਾ ਪਹਿਲਾ ਅਗਵਾ ਕੀਤੇ ਗਏ ਅਤੇ ਪਿਛਲੇ ਦਿਨੀ ਰਿਹਾਅ ਹੋਏ ਅਫ਼ਗਾਨੀ ਸਿੱਖ ਨਿਦਾਨ ਸਿੰਘ ਸਚਦੇਵਾ ਕੁਝ ਹੋਰ ਸਿੱਖਾਂ ਸਣੇ ਭਾਰਤ ਪਹੁੰਚ ਗਏ ਹਨ।

ਬੀਬੀਸੀ ਪੱਤਰਕਾਰ ਜਸਪਾਲ ਸਿੰਘ ਮੁਤਾਬਕ ਨਿਦਾਨ ਸਿੰਘ ਸਚਦੇਵਾ ਨਾਲ 10 ਦੇ ਕਰੀਬ ਹੋਰ ਸਿੱਖ ਵੀ ਦਿੱਲੀ ਪਹੁੰਚੇ ਹਨ।

ਅਫ਼ਗਾਨਿਸਤਾਨ ਵਿੱਚ ਹਾਲ 'ਚ ਹੀ ਸਿੱਖ ਆਗੂ ਨਿਦਾਨ ਸਿੰਘ ਸਚਦੇਵਾ ਨੂੰ ਲਗਭਗ ਇੱਕ ਮਹੀਨਾ ਨਜ਼ਰਬੰਦ ਰੱਖ ਕੇ 18 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ ਸੀ । ਅੱਜ ਉਨ੍ਹਾਂ ਦੇ ਨਾਲ 10 ਹੋਰ ਲੋਕਾਂ ਦੀ ਭਾਰਤ ਵਾਪਸੀ ਹੋਈ ਹੈ।

ਸਚਦੇਵਾ ਨੂੰ ਅਗਵਾ ਕਰਨ ਦਾ ਇਲਜ਼ਾਮ ਤਾਲਿਬਾਨ 'ਤੇ ਲੱਗਿਆ ਸੀ ਪਰ ਦੂਜੇ ਪਾਸੇ ਤਾਲਿਬਾਨ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਕਾਰਿਆ ਸੀ ।

ਰਕਾਬਗੰਜ ਵਿਖੇ ਦਿੱਤੀ ਗਈ ਰਿਹਾਇਸ਼

ਏਅਰਪੋਰਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਨਿਦਾਨ ਸਿੰਘ ਨੇ ਸ਼ਰਨ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਹਿੰਦੋਸਤਾਨ ਤਾਂ ,,,ਹਿੰਦੋਸਤਾਨ ਹੈ। ਅਫ਼ਗਾਨਿਸਤਾਨ ਵਿਚ ਉਨ੍ਹਾਂ ਨੂੰ ਕੱਟਵਾਦੀਆਂ ਦੇ ਜ਼ੁਲਮ ਸਹਿਣੇ ਪੈ ਰਹੇ ਹਨ।

ਨਿਦਾਨ ਸਿੰਘ ਨੇ ਕਿਹਾ, ' ਉਨ੍ਹਾਂ ਲਈ ਮੁਸਲਮਾਨ ਹੀ ਇਨਸਾਨ ਹਨ, ਉਹ ਹੋਰ ਕਿਸੇ ਨੂੰ ਬੰਦੇ ਨਹੀਂ ਸਮਝਦੇ ਹਨ। ਸਾਡੇ ਕੋਲ ਇੱਥੇ ਆਉਣ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਸੀ'।

ਇਸ ਮੌਕੇ ਸਿੱਖ ਪਰਿਵਾਰਾਂ ਦੇ ਸਵਾਗਤ ਲਈ ਪਹੁੰਚੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਨਿਦਾਨ ਸਿੰਘ ਨਾਲ ਦੋ ਹੋਰ ਪਰਿਵਾਰਾਂ ਦੇ 9 ਹੋਰ ਜੀਅ ਵੀ ਆਏ ਹਨ, ਇੱਕ ਪਰਿਵਾਰ ਦੇ 5 ਜੀਅ ਹਨ ਅਤੇ ਦੂਜੇ ਦੇ ਚਾਰ, ਇਨ੍ਹਾਂ ਸਾਰਿਆਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਕੋਰੋਨਾ ਪ੍ਰੋਟੋਕਾਲ ਮੁਤਾਬਕ ਕੁਆਰੰਟਾਇਨ ਕੀਤਾ ਜਾ ਰਿਹਾ ਹੈ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਸਿੱਖ ਨਿਦਾਨ ਸਿੰਘ ਦੀ ਰਿਹਾਈ ਮਗਰੋਂ 11 ਸਿੱਖ ਭਾਰਤ ਪਹੁੰਚੇ

ਸਿਰਸਾ ਮੁਤਾਬਕ ਜਦੋਂ ਤੱਕ ਅਫ਼ਗਾਨਿਸਤਾਨ ਤੋਂ ਆਏ ਇਨ੍ਹਾਂ ਪਰਿਵਾਰਾਂ ਦੇ ਰਹਿਣ ਦਾ ਪੱਕਾ ਇਤਜ਼ਾਮ ਨਹੀਂ ਹੁੰਦਾ ਉਦੋਂ ਤੱਕ ਇਨ੍ਹਾਂ ਨੂੰ ਰਕਾਬਗੰਜ ਗੁਰਦੁਆਰਾ ਸਾਹਿਬ ਵਿਚ ਰਿਹਾਇਸ਼ ਦਿੱਤੀ ਜਾਵੇਗੀ।

ਸਿਰਸਾ ਨੇ ਦਾਅਵਾ ਕੀਤਾ ਕਿ ਛੇਤੀ ਹੀ 600 ਸਿੱਖ ਪਰਿਵਾਰ ਅਫ਼ਗਾਨਿਸਤਾਨ ਤੋਂ ਭਾਰਤ ਆ ਰਹੇ ਹਨ ਸਾਰਿਆਂ ਨੂੰ ਦਿੱਲੀ ਕਮੇਟੀ ਰਿਹਾਇਸ਼ ਦਾ ਪ੍ਰਬੰਧ ਕਰੇਗੀ।

ਭਾਜਪਾ ਆਗੂ ਵੀ ਸਵਾਗਤ ਲਈ ਪਹੁੰਚੇ

ਏਅਰਪੋਰਟ ਉੱਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਦਿਨੇਸ਼ ਗੁਪਤਾ ਅਤੇ ਆਰਪੀ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ, ਇਸ ਮੌਕੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਪਹੁੰਚੇ ਹੋਏ ਸਨ।

ਅਫ਼ਗਾਨਿਸਤਾਨ ਤੋਂ ਸੁੱਖੀ ਸਾਂਦੀ ਪਰਤੇ ਇਨ੍ਹਾਂ ਲੋਕਾਂ ਦੇ ਸਵਾਗਤ ਲਈ ਉਨ੍ਹਾਂ ਦੇ ਭਾਰਤ ਵਿਚ ਰਹਿੰਦੇ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਮੈਂਬਰਾਂ ਵੀ ਪਹੁੰਚੇ ਹੋਏ ਸਨ, ਜਿੰਨ੍ਹਾਂ ਨੂੰ ਇਹ ਬਹੁਤ ਹੀ ਭਾਵੁਕ ਪਲਾਂ ਦੌਰਾਨ ਮਿਲੇ

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਨਿਦਾਨ ਸਿੰਘ ਸਚਦੇਵਾ ਨਾਲ 10 ਹੋਰ ਅਫ਼ਗਾਨੀ ਸਿੱਖ ਵੀ ਭਾਰਤ ਪਹੁੰਚੇ ਹਨ, ਇਨ੍ਹਾਂ ਸਾਰਿਆਂ ਦਾ ਭਾਜਪਾ ਅਤੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੇ ਸਿਰੋਪਾਓ ਨਾਲ ਸਵਾਗਤ ਕੀਤਾ।

ਭਾਰਤ ਸਰਕਾਰ ਵਲੋਂ ਮਦਦ

ਪਿਛਲੇ ਕੁੱਝ ਅਰਸੇ ਤੋਂ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ 'ਤੇ ਹੋ ਰਹੇ ਹਮਲਿਆਂ 'ਚ ਵਾਧਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਦੀ ਗਿਣਤੀ 'ਚ ਖਾਸੀ ਗਿਰਾਵਟ ਦਰਜ ਕੀਤੀ ਗਈ ਹੈ।

ਦੱਸ ਦੇਇਏ ਕਿ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰਾ ਬਹੁਤ ਘੱਟ ਗਿਣਤੀ ਭਾਈਚਾਰਾ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੁਝ ਦਿਨ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਸੀ , "ਭਾਰਤ ਨੇ ਅਫ਼ਗਾਨਿਸਤਾਨ 'ਚ ਆਪਣੀ ਸੁਰੱਖਿਆ ਸਬੰਧੀ ਚਿੰਤਤ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਵਾਪਸ ਆਉਣ 'ਚ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।"

ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਅਫ਼ਗਾਨਿਸਤਾਨ 'ਚ ਬਾਹਰੀ ਤਾਕਤਾਂ ਦੀ ਸ਼ਹਿ 'ਤੇ ਕੱਟੜਪੰਥੀਆਂ ਵੱਲੋਂ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਗਾਹੇ ਬਗਾਹੇ ਤੰਗ ਵੀ ਕੀਤਾ ਜਾ ਰਿਹਾ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਇਸ ਸਾਲ ਮਾਰਚ ਮਹੀਨੇ ਰਾਜਧਾਨੀ ਕਾਬੁਲ 'ਚ ਇੱਕ ਗੁਰਦੁਆਰੇ ਵਿਖੇ ਹੋਏ ਅੱਤਵਾਦੀ ਹਮਲੇ 'ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ।

ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਇਸ ਸੰਗਠਨ ਵੱਲੋਂ ਅਫ਼ਗਾਨਿਸਤਾਨ 'ਚ ਦੋ ਸਾਲ ਪਹਿਲਾਂ ਵੀ ਸਿੱਖਾਂ 'ਤੇ ਹਿੰਸਕ ਹਮਲਾ ਕੀਤਾ ਗਿਆ ਸੀ, ਜਿਸ 'ਚ 19 ਲੋਕਾਂ ਦੀ ਮੌਤ ਦੀ ਖ਼ਬਰ ਸੀ।

ਕੌਣ ਹੈ ਨਿਦਾਨ ਸਿੰਘ ਸਚਦੇਵਾ?

ਨਿਦਾਨ ਸਿੰਘ ਸਚਦੇਵਾ ਜੋ ਕਿ 55 ਸਾਲ ਦੇ ਹਨ, ਉਨ੍ਹਾਂ ਦਾ ਪਰਿਵਾਰ 1990 'ਚ ਹੀ ਅਫ਼ਗਾਨਿਸਤਾਨ ਤੋਂ ਭਾਰਤ ਵਾਪਸ ਪਰਤ ਆਇਆ ਸੀ ਅਤੇ ਉਹ ਦਿੱਲੀ 'ਚ ਰਹਿਣ ਲੱਗੇ ਸਨ।

ਪਰ ਨਿਦਾਨ ਸਿੰਘ ਅਕਸਰ ਹੀ ਅਫ਼ਗਾਨਿਸਤਾਨ ਆਉਂਦੇ ਜਾਂਦੇ ਰਹਿੰਦੇ ਹਨ। ਜਿਸ ਸਮੇਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ, ਉਸ ਸਮੇਂ ਉਹ ਚਮਕਨੀ ਜ਼ਿਲ੍ਹੇ ਦੇ ਗੁਰਦੁਆਰੇ ਵਿਖੇ ਸੇਵਾ ਕਰ ਰਹੇ ਸਨ।

ਉਨ੍ਹਾਂ ਦੀ ਅਗਵਾਈ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਮਦਦ ਦੀ ਗੁਹਾਰ ਲਗਾਈ ਸੀ।

ਉਨ੍ਹਾਂ ਨੇ ਆਪਣੀ ਚਿੱਠੀ 'ਚ ਸ਼ੱਕ ਪ੍ਰਗਟ ਕੀਤਾ ਸੀ ਕਿ ਨਿਦਾਨ ਸਿੰਘ ਨੂੰ ਦਹਿਸ਼ਤਗਰਦਾਂ ਵੱਲੋਂ ਅਗਵਾ ਕੀਤਾ ਗਿਆ ਹੈ।

ਇਸ ਜੰਗ ਦਾ ਖ਼ਮਿਆਜ਼ਾ ਸਿੱਖਾਂ ਨੂੰ ਵੀ ਭੁਗਤਣਾ ਪਿਆ ਹੈ

ਅਫ਼ਗਾਨਿਸਤਾਨ 'ਚ ਚੱਲ ਰਹੀ ਜੰਗ ਦਾ ਖ਼ਮਿਆਜ਼ਾ ਉੱਥੇ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਭੁਗਤਣਾ ਪਿਆ ਹੈ। ਹੁਣ ਤਾਂ ਸਥਿਤੀ ਇਹ ਬਣ ਗਈ ਹੈ ਕਿ ਸਿੱਖ ਪਰਿਵਾਰ ਆਪਣੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੂਜੇ ਦੇਸ਼ਾਂ 'ਚ ਜਾ ਕੇ ਵਸ ਰਹੇ ਹਨ।

ਬੀਬੀਸੀ ਅਫ਼ਗਾਨ ਸਰਵਿਸ ਦੇ ਸਈਦ ਅਨਵਰ ਨੇ ਕਾਬੁਲ ਤੋਂ ਦੱਸਿਆ , "ਜੰਗ ਸ਼ੂਰੂ ਹੋਣ ਤੋਂ ਪਹਿਲਾਂ ਇੱਥੇ ਸਿੱਖਾਂ ਦੀ ਗਿਣਤੀ ਖਾਸੀ ਸੀ।ਕਾਬੁਲ ਤੋਂ ਇਲਾਵਾ ਕੰਧਾਰ, ਗਜ਼ਨੀ, ਨੰਗਰਹਾਰ, ਖੋਸਤ ਅਤੇ ਪਕਤਿਆ ਵਰਗੇ ਰਾਜਾਂ 'ਚ ਸਿੱਖਾਂ ਦੇ ਆਪਣੇ ਕਾਰੋਬਾਰ ਅਤੇ ਜ਼ਮੀਨਾਂ ਵੀ ਸਨ। ਪਰ ਦੇਸ਼ ਅੰਦਰ ਇਸ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਸਿੱਖ ਪਰਿਵਾਰ ਵੀ ਦੂਜੇ ਲੋਕਾਂ ਦੀ ਤਰ੍ਹਾਂ ਦੂਜੇ ਦੇਸ਼ਾਂ ਨੂੰ ਪ੍ਰਵਾਸ ਕਰਨ ਲੱਗੇ।"

"ਕੁੱਝ ਨੇ ਯੂਰਪੀ ਦੇਸ਼ਾਂ ਵੱਲ ਜਾਣਾ ਸਹੀ ਸਮਝਿਆ ਅਤੇ ਕੁੱਝ ਵਾਪਸ ਭਾਰਤ ਪਰਤ ਆਏ। ਕਹਿ ਸਕਦੇ ਹਾਂ ਕਿ ਹੁਣ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਲੋਕ ਅਫ਼ਗਾਨਿਸਤਾਨ 'ਚੋਂ ਜਾ ਚੁੱਕੇ ਹਨ।"

ਸਈਦ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਸਿੱਖਾਂ ਦੀ ਮੌਜੂਦਗੀ ਵੱਡੇ ਪੱਧਰ 'ਤੇ ਰਹੀ ਹੈ, ਪਰ ਜੰਗ ਤੋਂ ਪਹਿਲਾਂ 70 ਦੇ ਦਹਾਕੇ 'ਚ ਵੀ ਬਹੁਤ ਸਾਰੇ ਸਿੱਖ ਪਰਿਵਾਰ ਇੱਥੋਂ ਪ੍ਰਵਾਸ ਕਰ ਗਏ ਸਨ। ਹੁਣ ਤਾਂ ਸਿਰਫ 100 ਦੇ ਕਰੀਬ ਸਿੱਖ ਪਰਿਵਾਰ ਹੀ ਇੱਥੇ ਰਹਿ ਗਏ ਹਨ।

"ਕਿਹਾ ਜਾਂਦਾ ਹੈ ਕਿ 30-40 ਸਾਲ ਪਹਿਲਾਂ ਅਫ਼ਗਾਨਿਸਤਾਨ 'ਚ ਸਿੱਖ ਭਾਈਚਾਰੇ ਦੇ ਲਗਭਗ ਢਾਈ ਲੱਖ ਲੋਕ ਰਹਿੰਦੇ ਸਨ। ਉਸ ਸਮੇਂ ਸਿੱਖ ਭਾਈਚਾਰੇ ਦੇ ਲੋਕ ਸਰਕਾਰੀ ਨੌਕਰੀਆਂ ਅਤੇ ਦੇਸ਼ ਦੀ ਸਿਆਸਤ 'ਚ ਵੀ ਯੋਗਦਾਨ ਪਾਉਂਦੇ ਸਨ। ਸਿੱਖ ਤਾਂ ਅਫ਼ਗਾਨ ਫੌਜ 'ਚ ਜਨਰਲ ਦੇ ਅਹੁਦੇ 'ਤੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।"

ਅਫ਼ਗਾਨਿਸਤਾਨ 'ਚ ਚੱਲ ਰਹੀ ਜੰਗ ਦਾ ਖ਼ਮਿਆਜ਼ਾ ਉੱਥੇ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਭੁਗਤਣਾ ਪਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਫ਼ਗਾਨਿਸਤਾਨ 'ਚ ਚੱਲ ਰਹੀ ਜੰਗ ਦਾ ਖ਼ਮਿਆਜ਼ਾ ਉੱਥੇ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਭੁਗਤਣਾ ਪਿਆ ਹੈ

ਅਫ਼ਗਾਨੀ ਸਮਾਜ 'ਚ ਸਿੱਖਾਂ ਦੀ ਅਹਿਮ ਮੌਜੂਦਗੀ

ਸਿੱਖ ਕਈ ਸਦੀਆਂ ਤੋਂ ਅਫ਼ਗਾਨ ਸਮਾਜ ਦਾ ਅਹਿਮ ਹਿੱਸਾ ਰਹੇ ਹਨ। ਅਫ਼ਗਾਨਿਸਤਾਨ ਦੇ ਵਪਾਰਕ ਖੇਤਰ 'ਚ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।

ਇਸ ਤੋਂ ਇਲਾਵਾ ਸਿੱਖਾਂ ਨੇ ਰਾਜਨੀਤੀ 'ਚ ਵੀ ਵਧੀਆ ਅਗਵਾਈ ਪੇਸ਼ ਕੀਤੀ ਹੈ। ਪਰ ਜੰਗ ਤੋਂ ਬਾਅਦ ਇਸ ਸਥਿਤੀ 'ਚ ਵੀ ਤਬਦੀਲੀ ਆਈ ਹੈ।

ਅਨਵਰ ਅੱਗੇ ਕਹਿੰਦੇ ਹਨ, "ਅਫ਼ਗਾਨਿਸਤਾਨ ਦੀ ਹਕੂਮਤ 'ਚ ਜੋ ਪੜ੍ਹੇ ਲਿਖੇ ਲੋਕ ਸਨ, ਉਨ੍ਹਾਂ 'ਚੋਂ ਜ਼ਿਆਦਾਤਰ ਇੱਥੋਂ ਚਲੇ ਗਏ ਹਨ।"

"ਸਿੱਖਾਂ ਨੂੰ ਰਾਜਨੀਤੀ 'ਚ ਥਾਂ ਦੇਣ ਦੇ ਮਕਸਦ ਨਾਲ ਹੀ ਤਿੰਨ ਸਾਲ ਪਹਿਲਾਂ ਅਫ਼ਗਾਨ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਕਿਹਾ ਸੀ ਕਿ ਸੰਸਦ 'ਚ ਇੱਕ ਸੀਟ ਸਿੱਖਾਂ ਲਈ ਰਾਖਵੀਂ ਹੋਵੇਗੀ।"

"ਇਸ ਫ਼ੈਸਲੇ ਤੋਂ ਬਾਅਦ ਨਰਿੰਦਰ ਸਿੰਘ ਖਾਲਸਾ ਪਹਿਲੇ ਸਿੱਖ ਸੰਸਦ ਮੈਂਬਰ ਬਣੇ। ਇਸ ਤੋਂ ਇਲਾਵਾ ਹੇਠਲੇ ਪੱਧਰ 'ਤੇ ਵੀ ਸਿੱਖਾਂ ਵੱਲੋਂ ਆਪਣੀ ਨੁਮਾਇੰਦਗੀ ਦਰਜ ਕੀਤੀ ਗਈ ਹੈ।"

ਸਿਆਸਤ 'ਚ ਪੈਰ ਰੱਖਣ ਤੋਂ ਪਹਿਲਾਂ ਨਰਿੰਦਰ ਸਿੰਘ ਖਾਲਸਾ ਪੇਸ਼ੇ ਵੱਜੋਂ ਇੱਕ ਵਪਾਰੀ ਸਨ ਅਤੇ ਰਾਜਨੀਤੀ ਦਾ ਉਨ੍ਹਾਂ ਨੂੰ ਕੋਈ ਤਜ਼ਰਬਾ ਨਹੀਂ ਸੀ। ਜ਼ਿਕਰਯੋਗ ਹੈ ਕਿ ਉਹ ਅਵਤਾਰ ਸਿੰਘ ਖਾਲਸਾ ਦੇ ਵੱਡੇ ਪੁੱਤਰ ਸਨ।

ਅਵਤਾਰ ਸਿੰਘ ਖਾਲਸਾ ਨੇ ਅਫ਼ਗਾਨਿਸਤਾਨ 'ਚ 2018 'ਚ ਹੋਣ ਵਾਲੀਆਂ ਸੰਸਦੀ ਚੋਣਾਂ 'ਚ ਆਪਣੀ ਨਾਮਜ਼ਦਗੀ ਭਰੀ ਸੀ, ਪਰ ਨਾਮਜ਼ਦਗੀ ਤੋਂ ਕੁੱਝ ਦਿਨ ਬਾਅਦ ਹੀ ਜੂਨ 2018 ਨੂੰ ਇੱਕ ਅੱਤਵਾਦੀ ਹਮਲੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਪਿਤਾ ਦੀ ਮੌਤ ਤੋਂ ਬਾਅਦ ਨਰਿੰਦਰ ਸਿੰਘ ਖਾਸਲਾ ਨੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਸਹਿਯੋਗ ਸਦਕਾ ਆਪਣੇ ਪਿਤਾ ਦੀ ਥਾਂ 'ਤੇ ਸੰਸਦੀ ਚੋਣਾਂ ਲਈ ਆਪਣੀ ਨਾਮਜ਼ਦਗੀ ਭਰੀ।

ਅਵਤਾਰ ਸਿੰਘ ਖਾਲਸਾ ਨੇ ਬੀਬੀਸੀ ਨੂੰ ਦਿੱਤੇ ਆਪਣੇ ਆਖਰੀ ਇੰਟਰਵਿਊ 'ਚ ਕਿਹਾ ਸੀ, "ਮੈਂ ਆਪਣੇ ਪਰਿਵਾਰ ਦੇ 8 ਮੈਂਬਰਾਂ ਦੀ ਮੌਤ ਦੇਖ ਚੁੱਕਾ ਹਾਂ ਅਤੇ ਜੇਕਰ ਅਫ਼ਗਾਨਿਸਤਾਨ ਲਈ ਪਰਿਵਾਰ ਦੇ ਬਾਕੀ 14 ਮੈਂਬਰਾਂ ਨੂੰ ਵੀ ਆਪਣੀ ਜਾਨ ਦੇਣੀ ਪਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।"

"ਅਸੀਂ ਇਸ ਮੁਲਕ 'ਚ ਹੀ ਰਹਾਂਗੇ ਅਤੇ ਕਿਸੇ ਵੀ ਸੂਰਤ 'ਚ ਅਫ਼ਗਾਨਿਸਤਾਨ ਤੋਂ ਬਾਹਰ ਨਹੀਂ ਜਾਵਾਂਗੇ। ਇਹੀ ਸਾਡਾ ਵਤਨ ਹੈ ਅਤੇ ਇਸ ਦੀ ਖ਼ਾਤਰ ਆਪਣੀ ਛਾਤੀ 'ਤੇ ਗੋਲੀ ਖਾਣਾ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।"

ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਇੱਕ ਹੀ ਸੀਟ ਰਾਖਵੀਂ ਹੈ।

ਅਫ਼ਗਾਨਿਸਤਾਨ 'ਚ ਚਾਲੂ ਇਸ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਆਈ ਨਵੀਂ ਹਕੂਮਤ ਦੇ ਕਾਰਜਕਾਲ ਦੌਰਾਨ ਇੱਕ ਦਹਾਕਾ ਪਹਿਲਾਂ ਅਨਾਰਕਲੀ ਕੌਰ ਆਨਰੇਰੀ ਸੈਨੇਟ ਮੈਂਬਰ ਬਣੀ ਸੀ।

ਅਨਵਰ ਦੱਸਦੇ ਹਨ ਕਿ ਕਈ ਰਾਜਾਂ 'ਚ ਪਿਛਲੇ 3-4 ਸਾਲਾਂ 'ਚ ਸਿੱਖਾਂ ਲਈ ਵੱਖਰੇ ਸਕੂਲ ਵੀ ਬਣਾਏ ਗਏ ਹਨ
ਤਸਵੀਰ ਕੈਪਸ਼ਨ, ਅਨਵਰ ਦੱਸਦੇ ਹਨ ਕਿ ਕਈ ਰਾਜਾਂ 'ਚ ਪਿਛਲੇ 3-4 ਸਾਲਾਂ 'ਚ ਸਿੱਖਾਂ ਲਈ ਵੱਖਰੇ ਸਕੂਲ ਵੀ ਬਣਾਏ ਗਏ ਹਨ

ਅਫ਼ਗਾਨ ਸਰਕਾਰ ਵੱਲੋਂ ਚੁੱਕੇ ਗਏ ਕਦਮ

ਅਫ਼ਗਾਨ ਹਕੂਮਤ ਨੇ ਸਿੱਖਾਂ 'ਤੇ ਹੋ ਰਹੇ ਅਜਿਹੇ ਜ਼ੁਰਮਾਂ ਨੂੰ ਵੇਖਦਿਆਂ ਕੁੱਝ ਕਦਮ ਵੀ ਚੁੱਕੇ ਹਨ।

ਅਨਵਰ ਦੱਸਦੇ ਹਨ ਕਿ ਕਈ ਰਾਜਾਂ 'ਚ ਪਿਛਲੇ 3-4 ਸਾਲਾਂ 'ਚ ਸਿੱਖਾਂ ਲਈ ਵੱਖਰੇ ਸਕੂਲ ਵੀ ਬਣਾਏ ਗਏ ਹਨ। ਜੰਗ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਭੰਨ੍ਹ ਤੋੜ ਕੀਤੀ ਗਈ ਸੀ।

ਹੁਣ ਅਫ਼ਗਾਨ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉਹ ਇੰਨ੍ਹਾਂ ਗੁਰਦੁਆਰਿਆਂ ਦਾ ਪੁਨਰ ਨਿਰਮਾਣ ਕਰੇਗੀ ਅਤੇ ਇਸ ਕਾਰਜ ਲਈ ਕੌਮੀ ਬਜਟ 'ਚ ਵਿਸ਼ੇਸ਼ ਫੰਡ ਦਿੱਤਾ ਜਾਵੇਗਾ।

ਸਿੱਖ ਭਾਈਚਾਰੇ ਦੇ ਜੋ ਲੋਕ ਆਪਣੇ ਪਰਿਵਾਰਾਂ ਸਮੇਤ ਅਫ਼ਗਾਨਿਸਤਾਨ ਛੱਡ ਕੇ ਚਲੇ ਗਏ ਹਨ, ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰਾਂ ਦਾ ਕੀ ਹੋਇਆ?

ਇਸ ਸਬੰਧੀ ਅਨਵਰ ਦੱਸਦੇ ਹਨ, "ਜਿੰਨ੍ਹਾਂ ਸਿੱਖ ਪਰਿਵਾਰਾਂ ਦਾ ਪੂਰਾ ਖ਼ਾਨਦਾਨ ਇੱਥੋਂ ਚਲਾ ਗਿਆ ਹੈ ਉਨ੍ਹਾਂ ਦੇ ਘਰਾਂ ਅਤੇ ਜ਼ਮੀਨਾਂ 'ਤੇ ਮਾਫੀਆ ਨੇ ਕਬਜ਼ਾ ਕਰ ਲਿਆ ਹੈ।"

"ਪਿਛਲੇ ਦੋ ਸਾਲਾਂ ਤੋਂ ਅਫ਼ਗਾਨ ਹਕੂਮਤ ਇੰਨ੍ਹਾਂ ਜ਼ਮੀਨਾਂ ਅਤੇ ਘਰਾਂ ਨੂੰ ਮਾਫੀਆ ਦੇ ਸ਼ਿੰਕਜੇ ਤੋਂ ਮੁਕਤ ਕਰਵਾਉਣ ਲਈ ਕਾਰਜਸ਼ੀਲ ਹੈ ਤਾਂ ਜੋ ਪ੍ਰਵਾਸ ਕਰ ਚੁੱਕੇ ਸਿੱਖ ਪਰਿਵਾਰ ਮੁੜ ਅਫ਼ਗਾਨਿਸਤਾਨ ਆਉਣਾ ਚਾਹੁਣ ਤਾਂ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੇ ਹਵਾਲੇ ਕੀਤੀ ਜਾ ਸਕੇ।"

"ਇਸ ਸਬੰਧ 'ਚ ਰਾਜਾਂ ਦੇ ਗਵਰਨਰਾਂ ਨੂੰ ਹਿਦਾਇਤ ਵੀ ਦਿੱਤੀ ਗਈ ਹੈ। ਪਿਛਲੇ ਦੋ ਸਾਲਾਂ 'ਚ ਖ਼ੋਸਤ ਅਤੇ ਪਕਤਿਆ ਰਾਜਾਂ 'ਚ ਕੁੱਝ ਸਿੱਖ ਪਰਿਵਾਰਾਂ ਨੇ ਘਰ ਵਾਪਸੀ ਵੀ ਕੀਤੀ ਹੈ।"

ਅਨਵਰ ਦੱਸਦੇ ਹਨ ਕਿ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਅਤੇ ਅਫ਼ਗਾਨ ਲੋਕਾਂ ਵਿਚਾਲੇ ਬਹੁਤ ਹੀ ਦੋਸਤਾਨਾ ਸਬੰਧ ਹਨ।
ਤਸਵੀਰ ਕੈਪਸ਼ਨ, ਅਨਵਰ ਦੱਸਦੇ ਹਨ ਕਿ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਅਤੇ ਅਫ਼ਗਾਨ ਲੋਕਾਂ ਵਿਚਾਲੇ ਬਹੁਤ ਹੀ ਦੋਸਤਾਨਾ ਸਬੰਧ ਹਨ।

ਕੀ ਧਰਮ ਪਰਿਵਰਤਨ ਵੀ ਅਹਿਮ ਮੁੱਦਾ ਹੈ?

ਪਾਕਿਸਤਾਨ 'ਚ ਹਿੰਦੂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਮਜ਼ਬੂਰ ਕੀਤੇ ਜਾਣ ਦੀਆਂ ਸੁਰਖੀਆਂ ਸੁਣਨ ਨੂੰ ਮਿਲਦੀਆਂ ਹਨ। ਕੀ ਮੁਸਲਮਾਨ ਬਹੁ ਗਿਣਤੀ ਮੁਲਕ ਅਫ਼ਗਾਨਿਸਤਾਨ 'ਚ ਵੀ ਅਜਿਹਾ ਕੁੱਝ ਹੈ?

ਅਨਵਰ ਦੱਸਦੇ ਹਨ ਕਿ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਅਤੇ ਅਫ਼ਗਾਨ ਲੋਕਾਂ ਵਿਚਾਲੇ ਬਹੁਤ ਹੀ ਦੋਸਤਾਨਾ ਸਬੰਧ ਹਨ। ਇਸ ਲਈ ਇੱਥੇ ਕਿਸੇ ਦਾ ਵੀ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਦਾ ਖਿਆਲ ਵੀ ਕਿਸੇ ਦੇ ਮਨ 'ਚ ਨਹੀਂ ਆਉਂਦਾ।

"ਇੱਥੇ ਜਿੰਨ੍ਹੇ ਵੀ ਯਹੂਦੀ ਰਹਿੰਦੇ ਸਨ, ਉਹ ਸਾਰੇ ਇੱਕ-ਇੱਕ ਕਰਕੇ ਅਫ਼ਗਾਨਿਸਤਾਨ ਛੱਡ ਕੇ ਚਲੇ ਗਏ, ਪਰ ਕਾਬੁਲ 'ਚ ਅਜੇ ਵੀ ਇੱਕ ਯਹੂਦੀ ਹੈ। ਉਸ ਦੀ ਇਬਾਦਤਗਾਹ ਕਾਬੁਲ 'ਚ ਹੀ ਹੈ ਅਤੇ ਉਹ ਇਕੱਲਾ ਹੀ ਉੱਥੇ ਆਪਣੀ ਪ੍ਰਾਰਥਨਾ ਅਦਾ ਕਰਦਾ ਹੈ।"

"ਪਿਛਲੇ ਦੋ ਦਹਾਕਿਆਂ 'ਚ ਮੇਰੇ ਕੰਨੀ ਅਜਿਹੀ ਕੋਈ ਸ਼ਿਕਾਇਤ ਸੁਣਾਈ ਨਹੀਂ ਪਈ ਹੈ, ਜਿਸ 'ਚ ਮਜ਼ਹਬ ਬਦਲਣ ਲਈ ਮਜਬੂਰ ਕੀਤਾ ਗਿਆ ਹੋਵੇ।"

ਪਿਛਲੇ ਸਾਲ ਭਾਰਤੀ ਸੰਸਦ ਨੇ ਨਾਗਰਿਕਤਾ ਸੋਧ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਉਦੇਸ਼ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਆਏ ਗ਼ੈਰ ਮੁਸਲਮਾਨ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)