ਅਬਦੁਲ ਨੂੰ ਪਾਲਣ ਵਾਲੇ ਪੰਜਾਬੀ ਪਰਿਵਾਰ ਦੀ ਉਸ ਨਾਲ ਮੋਹ ਭਰੀ ਕਹਾਣੀ
ਪ੍ਰਕਾਸ਼ਿਤ
ਇਹ ਕਹਾਣੀ ਹੈ ਯੂਪੀ ਨਾਲ ਸਬੰਧਤ ਅਬਦੁਲ ਰਜ਼ਾਕ ਦੀ, ਜੋ ਨੌ ਸਾਲ ਪਹਿਲਾਂ ਉੱਥੋਂ ਗੁੰਮ ਹੋ ਗਿਆ ਸੀ ਅਤੇ ਫਤਿਹਗੜ੍ਹ ਸਾਹਿਬ ਦੇ ਇਸ ਪਰਿਵਾਰ ਕੋਲ ਕਿਸੇ ਤਰੀਕੇ ਪਹੁੰਚ ਗਿਆ।
ਨੌ ਸਾਲ ਬਾਅਦ ਹੁਣ ਫੇਸਬੁੱਕ ਜ਼ਰੀਏ ਅਬਦੁਲ ਨੂੰ ਆਪਣੇ ਮਾਪੇ ਮਿਲ ਗਏ।
ਪੰਜਾਬ ਦੇ ਇਸ ਪਰਿਵਾਰ ਨੇ ਬੋਲਣ-ਸੁਨਣ ਤੋਂ ਅਸਮਰਥ ਅਬਦੁਲ ਨੂੰ ਪਟਿਆਲਾ ਦੇ ਸਕੂਲ ਫਾਰ ਡੈੱਫ ਵਿੱਚ ਪੜ੍ਹਨ ਲਈ ਪਾਇਆ।
ਹੁਣ ਉਸ ਦੇ ਆਪਣੇ ਮਾਪਿਆਂ ਕੋਲ ਚਲੇ ਜਾਣ ਮਗਰੋਂ ਇਹ ਪਰਿਵਾਰ ਅਬਦੁਲ ਨਾਲ ਜੁੜੀਆਂ ਯਾਦਾਂ ਤਾਜ਼ਾ ਕਰ ਰਿਹਾ ਹੈ। ਅਬਦੁਲ ਯੂਪੀ ਤੋਂ ਪੰਜਾਬ ਕਿਵੇਂ ਪਹੁੰਚ ਗਿਆ ਸੀ, ਇਸ ਬਾਰੇ ਫਿਲਹਾਲ ਪੁਖਤਾ ਜਾਣਕਾਰੀ ਨਹੀਂ ਹੈ।
ਪੰਜਾਬ ਵਿੱਚ ਅਬਦੁਲ ਨੂੰ ਸੰਭਾਲਣ ਵਾਲੇ ਪਰਿਵਾਰ ਨਾਲ ਗੱਲਬਾਤ
ਰਿਪੋਰਟ: ਨਵਦੀਪ ਕੌਰ ਗਰੇਵਾਲ, ਗੁਲਸ਼ਨ ਕੁਮਾਰ