CBSE ਸਿਲੇਬਸ 'ਚ ਕੋਰੋਨਾ ਕਰਕੇ ਕਟੌਤੀ: ਕੀ ਹੁਣ ਧਰਮ-ਨਿਰਪੱਖਤਾ ਦਾ ਪਾਠ ਨਹੀਂ ਪੜ੍ਹਾਇਆ ਜਾਵੇਗਾ?
ਪ੍ਰਕਾਸ਼ਿਤ
ਕੇਂਦਰੀ ਮਾਧਿਆਮਕ ਸਿੱਖਿਆ ਬੋਰਡ CBSE ਨੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨੌਵੀਂ ਤੋਂ ਬਾਰ੍ਹਵੀਂ ਦੇ ਸਿਲੇਬਸ ਵਿੱਚ ਕੁਝ ਘਾਟਾ ਕੀਤਾ ਤਾਂ ਇੱਕ ਵਵਾਦ ਭੜਕ ਪਿਆI ਉਂਝ ਤਾਂ ਕਈ ਚੈਪਟਰ ਹਟਾਏ ਗਏ ਨੇ ਕਿਉਂਕਿ ਸਿਲੇਬਸ ਨੂੰ 30 ਫ਼ੀਸਦੀ ਘਟਾਇਆ ਗਿਆ ਹੈ ਪਰ ਉਦਾਹਰਣ ਦੇ ਤੌਰ 'ਤੇ ਗਿਆਰਵੀਂ ਵਿੱਚ ਰਾਜਨੀਤੀ ਵਿਗਿਆਨ ਵਿੱਚੋਂ ਸੰਘਵਾਦ ਤੇ ਧਰਮ-ਨਿਰਪੱਖਤਾ ਦੇ ਚੈਪਟਰ ਹਟਾਏ ਜਾਣ ਨੂੰ ਲੈ ਕੇ ਖ਼ਾਸ ਤੌਰ 'ਤੇ ਬਹਿਸ ਛਿੜੀ ਹੈI
ਇਸ ਨੂੰ ਇਸ ਕਰਕੇ ਵੀ ਹਵਾ ਮਿਲੀ ਹੈ ਕਿਉਂਕਿ ਮੌਜੂਦਾ ਕੇਂਦਰ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਨਾਲ ਜੁੜੇ ਸੰਗਠਨ ਸਮੇਂ-ਸਮੇਂ 'ਤੇ ਧਰਮ-ਨਿਰਪੱਖਤਾ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਰਹੇ ਹਨI ਪਰ ਕੀ ਇਸ ਮੌਜੂਦਾ ਸਿਲੇਬਸ ਘਟਾਉਣ ਨੂੰ ਉਸੇ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ ਜਾਂ ਕੋਈ ਹੋਰ ਵੀ ਕਾਰਨ ਹੈ?
ਆਓ ਜ਼ਰਾ ਵੇਖੀਏI
ਰਿਪੋਰਟ/ਵੀਡੀਓ: ਆਰਿਸ਼ ਛਾਬੜਾ