ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦੇ ਸਸਕਾਰ ਦੀ ਸੇਵਾ ਕਰਦਾ ਇਹ ਪਰਿਵਾਰ ਲਾਗ ਦਾ ਸ਼ਿਕਾਰ ਹੋਇਆ

ਵੀਡੀਓ ਕੈਪਸ਼ਨ, ਲਾਸ਼ਾਂ ਦਾ ਸਸਕਾਰ ਕਰਦਾ ਦਿੱਲੀ ਦਾ ਪੰਜਾਬੀ ਪਰਿਵਾਰ ਹੋਇਆ ਲਾਗ ਦਾ ਸ਼ਿਕਾਰ ਪਰ ਜਜ਼ਬਾ ਅਜੇ ਵੀ ਬਰਕਰਾਰ
ਪ੍ਰਕਾਸ਼ਿਤ

ਜਤਿੰਦਰ ਸਿੰਘ ਸ਼ੰਟੀ ਦਿੱਲੀ ਦੇ ਸਾਬਕਾ ਵਿਧਾਇਕ ਹਨ ਤੇ ਕੋਰੋਨਾ ਦੇ ਮਰੀਜ਼ਾਂ ਦੇ ਸਸਕਾਰ ਤੇ ਐਂਬੁਲੈਂਸ ਦੀ ਸੇਵਾ ਕਰ ਰਹੇ ਸਨ। ਇਸੇ ਸੇਵਾ ਦੌਰਾਨ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਪੌਜ਼ਿਟਿਵ ਹੋ ਗਿਆ। ਸ਼ੰਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਦੁਖ ਨਹੀਂ ਹੈ ਤੇ ਉਹ ਚਾਹੁੰਦੇ ਹਨ ਕਿ ਸੇਵਾ ਦਾ ਕੰਮ ਜਾਰੀ ਰਹੇ।

ਰਿਪੋਰਟ - ਸੁਮਨਦੀਪ ਕੌਰ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)