'ਮੋਦੀਖਾਨਾ' ਖੋਲ੍ਹ ਦਵਾਈਆਂ ਦੀਆਂ ਕੀਮਤਾਂ 'ਤੇ ਜਿੰਦੂ ਨੇ ਚੁੱਕੇ ਸਵਾਲ, ਕੈਮਿਸਟ ਇਹ ਦਿੰਦੇ ਨੇ ਜਵਾਬ
ਪ੍ਰਕਾਸ਼ਿਤ
ਲੁਧਿਆਣਾ 'ਚ ਸਮਾਜਿਕ ਕਾਰਕੁਨ ਬਲਜਿੰਦਰ ਸਿੰਘ ਜਿੰਦੂ ਨੇ ਗੁਪਤਾ ਐਂਡ ਡੌਟਰਜ਼ ਨਾਲ ਰਲ ਕੇ 'ਗੁਰੂ ਨਾਨਕ ਮੋਦੀਖਾਨਾ' ਨਾਮ ਦੀ ਦਵਾਈਆਂ ਦੀ ਦੁਕਾਨ ਖੋਲ੍ਹ ਕੇ ਇੱਕ ਵੱਡਾ ਸਵਾਲ ਵੀ ਚੁੱਕਿਆ ਹੈ, ਕਿ ਦਵਾਈਆਂ ਦੀ ਵਿਕਰੀ ਵਿੱਚ ਕਿੰਨਾ ਮੁਨਾਫ਼ਾ ਜਾਇਜ਼ ਹੈI
ਉਨ੍ਹਾਂ ਦੇ ਕੁਝ ਵੀਡੀਓ ਵੀ ਵਾਇਰਲ ਹੋਏ ਹਨI ਕੈਮਿਸਟ ਕਹਿੰਦੇ ਹਨ ਕਿ ਜਿੰਦੂ ਕੋਲ ਦਵਾਈਆਂ ਦੇ ਜੈਨਰਿਕ ਰੂਪ ਹੀ ਹਨ, ਮਤਲਬ ਅਜਿਹੀਆਂ ਦਵਾਈਆਂ ਜਿਸ ਨੂੰ ਕਈ ਕੰਪਨੀਆਂ ਬਣਾਉਂਦੀਆਂ ਹਨ ਤੇ ਗੁਣਵੱਤਾ ਦਾ ਫਰਕ ਹੈI
ਦੁਕਾਨਦਾਰ ਇਸ ਮਸਲੇ ਨੂੰ ਸਰਕਾਰ ਕੋਲ ਲਿਜਾਉਣ ਦੇ ਪੱਖ ਵਿੱਚ ਹਨI
ਰਿਪੋਰਟ: ਸੁਰਿੰਦਰ ਮਾਨ , ਐਡਿਟ: ਰਾਜਨ ਪਪਨੇਜਾ