ਪੈਟ੍ਰੋਲ ਡੀਜ਼ਲ : ਲਗਾਤਾਰ ਵਧ ਰਹੀਆਂ ਕੀਮਤਾਂ, ਦਿੱਲੀ ਵਿਚ ਪਹਿਲੀ ਵਾਰ ਪੈਟ੍ਰੋਲ ਤੋਂ ਡੀਜ਼ਲ ਹੋਇਆ ਮਹਿੰਗਾ
ਪ੍ਰਕਾਸ਼ਿਤ
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ ਅਤੇ 24 ਜੂਨ ਨੂੰ ਦਿੱਲੀ ਵਿੱਚ ਪਹਿਲੀ ਵਾਰ ਡੀਜ਼ਲ ਦੀ ਕੀਮਤ ਪੈਟ੍ਰੋਲ ਨਾਲੋਂ ਵੱਧ ਹੋ ਗਈ ਹੈ।
ਪੈਟ੍ਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕਾਂ ਵਿੱਚ ਖਾਸਾ ਰੋਸ ਨਜ਼ਰ ਆਇਆ। ਆਲ ਇੰਡੀਆ ਮੋਟੋ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਕੇਐੱਸ ਅਟਵਾਲ ਨੇ ਵੀ ਰੋਸ ਪ੍ਰਗਟ ਕੀਤਾ।