ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦਾ ਰਾਮਦੇਵ ਦਾ ਦਾਅਵਾ, ਅਜੇ ਸੁਤੰਤਰ ਪੁਸ਼ਟੀ ਨਹੀਂ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਇਲਾਜ: ਪਤੰਜਲੀ ਨੇ ਹਰਬਲ ਦਵਾਈ ਕੋਰੋਨਿਲ ਪੇਸ਼ ਕੀਤੀ
ਪ੍ਰਕਾਸ਼ਿਤ

ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੇ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ ਅਤੇ ਇਸ ਹਰਬਲ ਦਵਾਈ ਦਾ ਨਾਮ ਕੋਰੋਨਿਲ ਹੈ।

ਇਸ ਨੂੰ ਜੜੀ-ਬੂਟੀਆਂ ਨਾਲ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।

ਬਾਬਾ ਰਾਮਦੇਵ ਦਾ ਦਾਅਵਾ ਹੈ ਕਿ ਦਵਾਈ ਨੂੰ 280 ਲੋਕਾਂ ’ਤੇ ਅਜ਼ਮਾਇਆ ਗਿਆ ਹੈ। ਹਾਲਾਂਕਿ, ਹੁਣ ਤੱਕ ਇਸ ਦਵਾਈ ਦੇ ਅਸਰ ਨੂੰ ਲੈ ਕੇ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)