ਕੋਰੋਨਾਵਾਇਰਸ: ਕੀ ਬਿਨਾਂ ਲੱਛਣਾਂ ਵਾਲੇ ਮਰੀਜ਼ ਲਾਗ ਫੈਲਾ ਸਕਦੇ ਹਨ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, BSIP
ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਹ ਗੁੱਥੀ ’ਅਜੇ ਵੀ ਅਣਸੁਲਝੀ’ ਹੈ।
ਡਾ. ਮਾਰੀਆ ਵੈਨ ਕਰਖੋਵੇ ਨੇ ਸੋਮਵਾਰ ਨੂੰ ਕਿਹਾ ਸੀ ਬਿਮਾਰੀ ਨੂੰ ਫੈਲਾਉਣ ਲਈ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ "ਬਿਮਾਰੀ ਫੈਲਣ ਦੀ ਸੰਭਾਵਨਾ ਘੱਟ ਹੈ।
ਪਰ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਿੱਟਾ ਛੋਟੇ ਅਧਿਐਨਾਂ ’ਤੇ ਆਧਾਰਿਤ ਸੀ।
ਸਬੂਤਾਂ ਮੁਤਾਬਕ ਲੱਛਣਾਂ ਵਾਲੇ ਲੋਕ ਵਧੇਰੇ ਰੋਗ ਨੂੰ ਫੈਲਾ ਸਕਦੇ ਹਨ, ਪਰ ਉਹ ਬਿਮਾਰੀ ਵਧਣ ਤੋਂ ਪਹਿਲਾਂ ਹੀ ਇਸ ਨੂੰ ਫੈਲਾ ਸਕਦੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਕੋਰੋਨਾਵਾਇਰਸ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ
ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।
ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।

ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।
ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਕੀ ਕੋਰੋਨਾਵਾਇਰਸ ਅਗਸਤ 2019 'ਚ ਸ਼ੁਰੂ ਹੋਇਆ ਸੀ
ਅਮਰੀਕਾ ਦੇ ਇੱਕ ਅਧਿਐਨ ਦੀ ਆਲੋਚਨਾ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਕੋਰੋਨਾਵਾਇਰਸ ਚੀਨ ਦੇ ਸ਼ਹਿਰ ਵੂਹਾਨ ਵਿੱਚੋਂ ਹੀ ਸ਼ੁਰੂ ਹੋਇਆ ਹੋਵੇ।
ਹਾਰਵਰਡ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਅਧਿਐਨ ਕਾਫੀ ਮਸ਼ਹੂਰ ਹੋਇਆ। ਜਦੋਂ ਇਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਗਿਆ ਤਾਂ ਚੀਨ ਵੱਲੋਂ ਇਸ ਨੂੰ ਖਾਰਜ ਕੀਤਾ ਗਿਆ ਤੇ ਇਸ ਰਿਸਰਚ ਨੂੰ ਸੁਤੰਤਰਤ ਵਿਗਿਆਨੀਆਂ ਵੱਲੋਂ ਚੁਣੌਤੀ ਵੀ ਦਿੱਤੀ ਗਈ।
ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
ਦੂਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਦੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।
ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਦੇ ਨਾਲ-ਨਾਲ ਇਸ ਦੇ ਵਾਇਰਸ ਦੇ ਫ਼ੈਲਣ ਅਤੇ ਬਚਾਅ ਤਰੀਕੇ ਜਾਣਨੇ ਚਾਹੀਦੇ ਹਨ।
ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੀ ਕੋਰੋਨਾ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ। ਪੂਰੀ ਰਿਪੋਰਟ ਇੱਥੇ ਪੜ੍ਹੋ।

ਤਸਵੀਰ ਸਰੋਤ, AFP
ਕੋਰੋਨਾਵਾਇਰਸ: ਡੇਅਰੀ ਫਾਰਮਿੰਗ ਦੇ ਕਾਰੋਬਾਰ 'ਤੇ ਕਿਵੇਂ ਪਈ ਮਾਰ
ਗੁਰਪ੍ਰੀਤ ਕੌਰ ਕੋਰੋਨਾਵਾਇਰਸ ਤੋ ਬਾਅਦ ਲੱਗੇ ਲੌਕਡਾਊਨ ਕਾਰਨ ਦੁੱਧ ਦੇ ਭਾਅ ਵਿੱਚ ਆਈ ਕਮੀਂ ਕਾਰਨ ਪਰੇਸ਼ਾਨ ਹੈ।
ਮੱਧ ਵਰਗੀ ਕਿਸਾਨੀ ਨਾਲ ਸਬੰਧਿਤ ਗੁਰਪ੍ਰੀਤ ਕੌਰ ਕੋਲ ਛੇ ਮੱਝਾਂ ਸਨ, ਜਿਸ ਦਾ ਦੁੱਧ ਵੇਚ ਕੇ ਉਹ ਘਰ ਦਾ ਖਰਚ ਚਲਾਉਂਦੀ ਸੀ ਪਰ ਕੋਰੋਨਾਵਾਇਰਸ ਦੇ ਕਾਰਨ ਇੱਕ ਦਮ ਦੁੱਧ ਦੀ ਖਰੀਦ ਵਿੱਚ ਕਮੀ ਆ ਗਈ।

ਹੌਲੀ-ਹੌਲੀ ਦੁੱਧ ਦੀ ਖਰੀਦ ਤਾਂ ਡੇਅਰੀ ਵਾਲਿਆਂ ਨੇ ਕਰਨੀ ਸ਼ੁਰੂ ਕਰ ਦਿੱਤੀ ਪਰ ਰੇਟ ਵਿੱਚ ਕਮੀਂ ਕਰ ਦਿੱਤੀ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3