ਮੁਲਤਾਨ ਦੇ ਟਿੱਡੀ ਦਲ ਨੇ ਮੋਗੇ ਦੇ ਕਿਸਾਨ ਨੂੰ ਪਾਇਆ ਇਹ ਫ਼ਿਕਰ

ਵੀਡੀਓ ਕੈਪਸ਼ਨ, ਮੁਲਤਾਨ ਦੇ ਟਿੱਡੀ ਦਲ ਨੇ ਹਲੂਣਿਆ ਮੋਗੇ ਦਾ ਕਿਸਾਨ
ਪ੍ਰਕਾਸ਼ਿਤ

ਟਿੱਡੀ ਦਲ ਦੇ ਆਉਣ ਦੀਆਂ ਖ਼ਬਰਾਂ ਕੋਰੋਨਾਵਾਇਰਸ ਦੇ ਦੌਰ ਵਿੱਚ ਆਲਮੀ ਸੁਰਖ਼ੀਆਂ ਦਾ ਸਬੱਬ ਬਣੀਆਂ ਹਨ। ਕੋਰੋਨਾਵਾਇਰਸ ਵਾਂਗ ਟਿੱਡੀ ਦਲ ਵੀ ਹੱਦਾਂ-ਸਰਹੱਦਾਂ ਦੀਆਂ ਬੰਦਿਸ਼ਾਂ ਤੋਂ ਬੇਪਰਵਾਹ ਹੈ। ਜਦੋਂ ਮੁਲਤਾਨ ਵਿੱਚ ਟਿੱਡੀ ਦਲ ਨੇ ਇਸਲਾਮ ਖ਼ਾਨ ਦੀਆਂ ਫ਼ਸਲਾਂ ਚਰ ਲਈਆਂ ਹਨ ਤਾਂ ਮੋਗੇ ਦੇ ਮੇਜਰ ਸਿੰਘ ਦੀਆਂ ਸੱਠ ਸਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਮੁਲਤਾਨ ਤੋਂ ਉਮਰਦਰਾਜ਼ ਨੰਗਿਆਣਾ ਅਤੇ ਫੁਰਨਾਕ ਇਲਾਹੀ, ਅਤੇ ਮੋਗੇ ਤੋਂ ਸੁਰਿੰਦਰ ਮਾਨ ਨਾਲ ਦਲਜੀਤ ਅਮੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)