ਭਾਰਤ ਵਿੱਚ ਪਾਣੀ ਦੇ ਸੰਕਟ ਨੂੰ ਇੱਕ ਨਿੱਕੀ ਬੱਚੀ ਦੀ ਨਜ਼ਰ ਤੋਂ ਦੇਖੋ

ਵੀਡੀਓ ਕੈਪਸ਼ਨ, ਭਾਰਤ ਵਿੱਚ ਪਾਣੀ ਦੀ ਕਮੀ: ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਪਿਆ ਅਸਰ
ਪ੍ਰਕਾਸ਼ਿਤ

ਕਈ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਨਾ ਤਾਂ ਪੀਣ ਦਾ ਸਾਫ਼ ਪਾਣੀ ਮਿਲਦਾ ਹੈ ਅਤੇ ਨਾ ਹੀ ਰੋਜ਼ਾਨਾ ਦੀ ਲੋੜਾਂ ਲਈ ਹੀ ਪਾਣੀ ਪੂਰਾ ਪੈਂਦਾ ਹੈ।

ਘਰ ਦੀਆਂ ਔਰਤਾਂ, ਬੱਚੇ ਅੱਖ ਖੁੱਲ੍ਹਣ ਸਾਰ ਹੀ ਪਾਣੀ ਭਰਨ ਲਈ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਉਂਦੇ ਹਨ। ਛੋਟੇ-ਛੋਟੇ ਆਪਣੇ ਭਾਰ ਤੋਂ ਵੱਧ ਪਾਣੀ ਭਰਦੇ ਨਜ਼ਰ ਆਉਂਦੇ ਹਨ।

ਪਰ ਕੁਝ ਇਲਾਕੇ ਅਜਿਹੇ ਵੀ ਹਨ, ਜਿੱਥੇ ਪਾਣੀ ਦੀ ਬਰਬਾਦੀ ਹੁੰਦੀ ਹੈ।

ਨੀਤੀ ਆਯੋਗ ਦੀ ਸਾਲ 2018 ਵਿੱਚ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕੀ ਸਾਫ਼ ਪਾਣੀ ਨਾ ਮਿਲਣ ਕਾਰਨ ਹਰ ਸਾਲ ਦੋ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਸਾਲ 2019 ਦੇ ਅਪ੍ਰੈਲ ਮਹੀਨੇ ਵਿੱਚ ਭਾਰਤ ਦਾ 42 ਫੀਸਦ ਹਿੱਸਾ ਸੋਕੇ ਦੀ ਲਪੇਟ ਵਿੱਚ ਸੀ। ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।

ਬੀਬੀਸੀ ਦੀ ਇਹ ਖ਼ਾਸ ਸੀਰੀਜ਼ ਵਾਤਾਵਰਨ ਦੇ ਮਹੱਤਵ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।

ਦੇਖੋ, ਇਸ ਸੀਰੀਜ਼ ਦਾ ਪਹਿਲਾ ਵੀਡੀਓ।

ਪ੍ਰੋਡਿਊਸਰ: ਵਮਸੀ ਚੈਤੰਨਿਆ

ਇਲੈਸਟ੍ਰੇਸ਼ਨ: ਗੋਪਾਲ ਸ਼ੂਨਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)