ਭਾਰਤ-ਚੀਨ ਵਿਵਾਦ: ਲੰਬਾ ਚੱਲੇਗਾ ਝਗੜਾ, ਜਨਰਲ ਮਲਿਕ ਨੇ ਗਿਣਾਏ ਕਾਰਨ
ਪ੍ਰਕਾਸ਼ਿਤ
ਜਿਸ ਵੇਲੇ ਦੁਨੀਆਂ ’ਚ ਕੋਰੋਨਾਵਾਇਰਸ ਦੇ ਖ਼ਤਰਾ ਪੈਰ ਪਸਾਰ ਰਿਹਾ ਹੈ, ਭਾਰਤ ਅਤੇ ਚੀਨ ਵਿਚਾਲੇ ਸਰਹੱਦ ’ਤੇ ਤਣਾਅ ਵਧ ਗਿਆ ਹੈ।
ਕੁਝ ਸਮਾਂ ਪਹਿਲਾਂ ਡੋਕਲਾਮ ਵਿੱਚ ਅਜਿਹਾ ਹੋਇਆ ਸੀ ਅਤੇ ਹੁਣ ਲੱਦਾਖ਼ ਵਿੱਚ ਗਲਵਾਨ ਘਾਟੀ ਵਿੱਚ ਦੋਵਾਂ ਪੱਖਾਂ ਵਿੱਚਾਲੇ ਤਲਖ਼ੀ ਵਧਣ ਦਾ ਖ਼ਤਰਾ ਹੈ।
ਪਰ ਅਜਿਹੇ ਵੇਲੇ ਜਦੋਂ ਸਾਰਿਆਂ ਦਾ ਧਿਆਨ ਇੱਕ ਮਹਾਂਮਾਰੀ ’ਤੇ ਹੈ, ਚੀਨ ਅਜਿਹਾ ਕਿਉਂ ਕਰ ਰਿਹਾ ਹੈ।
ਕੀ ਇਹ ਰਣਨੀਤੀ ਵੱਖਰੀ ਹੈ, ਕੀ ਉਹ ਲੋੜ ਤੋਂ ਵੱਧ ਗੁੱਸਾ ਦਿਖਾ ਕੇ ਕੁਝ ਹੋਰ ਹਾਸਿਲ ਕਰਨਾ ਚਾਹੁੰਦਾ ਹੈ, ਕੀ ਦੁਨੀਆਂ ਵਿੱਚ ਹੋ ਰਹੀ ਆਲੋਚਨਾ ਨਾਲ ਇਸ ਦਾ ਕੋਈ ਲੈਣਾ-ਦੇਣਾ ਹੈ?
ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਭਾਲਣ ਲਈ ਭਾਰਤ ਦੇ ਸਾਬਕਾ ਫੌਜ ਮੁਖੀ ਜਨਰਲ ਵੀਪੀ ਮਲਿਕ ਨਾਲ ਗੱਲਬਾਤ ਕੀਤੀ।