ਮਨਪ੍ਰੀਤ ਬਾਦਲ ਤੇ ਪ੍ਰਮੁੱਖ ਸਕੱਤਰ ਦਾ ਕਿਵੇਂ ਹੋਇਆ ਸਮਝੌਤਾ

ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਤਿੰਨ ਵਾਰ ਮਾਫ਼ੀ ਮੰਗੀ ਹੈ ਇਸ ਲਈ ਅਸੀਂ ਮਾਫ਼ ਕਰ ਦਿੱਤਾ।” ਇਹ ਕਹਿਣਾ ਹੈ ਮਨਪ੍ਰੀਤ ਬਾਦਲ ਦਾ।
ਉਨ੍ਹਾਂ ਕਿਹਾ, “ਪ੍ਰਮੁੱਖ ਸਕੱਤਰ ਕਰਨ ਅਵਤਾਰ ਨੇ ਪਹਿਲਾਂ ਉਸੇ ਦਿਨ , ਫਿਰ ਬਾਦਲ ਪਿੰਡ ਆ ਕੇ ਤੇ ਅੱਜ ਫੇਰ ਮੀਟਿੰਗ ਤੋਂ ਪਹਿਲਾਂ ਮਾਫ਼ੀ ਮੰਗੀ ਹੈ। ਇਸੇ ਲਈ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ ਹੈ।”
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਲੋਕਤੰਤਰ ਦੀ ਜਿੱਤ ਹੈ ਅਤੇ ਇਸ ਚੈਪਟਰ ਨੂੰ ਹੁਣ ਖ਼ਤਮ ਸਮਝਿਆ ਜਾਵੇ।
ਪੰਜਾਬ ਕੈਬਨਿਟ ਦੀ ਚੰਡੀਗੜ੍ਹ ਵਿਚ ਹੋਈ ਬੈਠਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਹਾਜ਼ਰ ਸਨ।
ਮਨਪ੍ਰੀਤ ਬਾਦਲ ਤੇ ਕੁਝ ਹੋਰ ਮੰਤਰੀਆਂ ਅਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਾਲੇ ਆਬਕਾਰੀ ਨੀਤੀ ਨੂੰ ਲੈ ਕੇ ਵਿਵਾਦ ਰਿਹਾ ਸੀ।
ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, “ਅੱਜ ਦੀ ਬੈਠਕ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਨੇ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਸਾਰੀ ਕੈਬਨਿਟ ਤੋਂ ਖੜ੍ਹੇ ਹੋ ਕੇ ਮਾਫ਼ੀ ਮੰਗੀ ਅਤੇ ਅੱਗੇ ਤੋਂ ਅਜਿਹਾ ਰਵੱਈਆ ਨਾ ਦਿਖਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕੈਬਨਿਟ ਨੇ ਸਰਬ ਸਹਿਮਤੀ ਨਾਲ ਉਨ੍ਹਾਂ ਨੂੰ ਮਾਫ਼ ਕੀਤਾ ਅਤੇ ਬੈਠਕ ਵਿਚ ਹਾਜ਼ਰ ਰਹਿਣ ਲਈ ਕਿਹਾ।''

ਕੀ ਹੈ ਮਾਮਲਾ
ਕੁਝ ਦਿਨ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਪ੍ਰੀ-ਕੈਬਨਿਟ ਬੈਠਕ ਦੌਰਾਨ ਸੂਬੇ ਦੇ ਪ੍ਰਮੁੱਖ ਸਕੱਤਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਚਾਲੇ ਬੋਲ-ਬੁਲਾਰਾ ਹੋ ਗਿਆ ਸੀ।
ਮਨਪ੍ਰੀਤ ਬਾਦਲ ਦੇ ਦੱਸਣ ਮੁਤਾਬਕ ਇਹ ਬੈਠਕ ਆਬਕਾਰੀ ਨੀਤੀ ਬਾਰੇ ਸੀ, ਜਿਸ ਦੌਰਾਨ ਪ੍ਰਮੁੱਖ ਸਕੱਤਰ ਨੇ ਨੀਤੀ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਮੰਤਰੀਆਂ ਦਾ ਕਹਿਣਾ ਸੀ ਕਿ ਇਸ ਕੀ ਕਾਪੀ ਐਂਡਵਾਸ ਵਿਚ ਦਿੱਤੀ ਜਾਣੀ ਚਾਹੀਦੀ ਸੀ। ਇੰਨੇ ਘੱਟ ਸਮੇਂ ਵਿਚ ਮੰਤਰੀ ਨੀਤੀ ਉੱਤੇ ਸਹੀ ਕਿਵੇਂ ਪਾ ਸਕਦੇ ਹਨ।
ਬਾਦਲ ਨੇ ਮੀਡੀਆ ਨੂੰ ਦੱਸਿਆ ਸੀ ਕਿ ਪ੍ਰਮੁੱਖ ਸਕੱਤਰ ਦਾ ਕਹਿਣਾ ਸੀ ਕਿ ਨੀਤੀ ਤਾਂ ਅਫ਼ਸਰਾਂ ਬਣਾ ਦਿੱਤੀ ਹੈ, ਮੰਤਰੀਆਂ ਨੇ ਤਾਂ ਸਹੀ ਹੀ ਪਾਉਣੀ ਹੈ।
ਇਸ ਉੱਤੇ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਨੀਤੀ ਮੰਤਰੀਆਂ ਨੇ ਬਣਾਉਣੀ ਹੈ ਅਤੇ ਅਫ਼ਸਰਾਂ ਨੇ ਸਿਰਫ਼ ਲਾਗੂ ਕਰਨ ਹੈ। ਇਸ ਉੱਤੇ ਦੋਵਾਂ ਵਿਚ ਵਿਵਾਦ ਹੋ ਗਿਆ ਅਤੇ ਮਨਪ੍ਰੀਤ ਬਾਦਲ ਨੇ ਪ੍ਰਮੁੱਖ ਸਕੱਤਰ ਨੂੰ ਕਹਿ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਹਾਜ਼ਰੀ ਵਿਚ ਕੈਬਨਿਟ ਬੈਠਕ ਵਿਚ ਨਹੀਂ ਆਉਣਗੇ।
ਮਨਪ੍ਰੀਤ ਦੇ ਨਾਲ ਚਰਨਜੀਤ ਸਿੰਘ ਚੰਨੀ ਵੀ ਬੈਠਕ ਤੋਂ ਬਾਹਰ ਆ ਗਏ ਅਤੇ ਇਸ ਮਸਲੇ ਉੱਤੇ ਸੁਖਜਿੰਦਰ ਰੰਧਾਵਾ ਨੇ ਵੀ ਬਾਦਲ ਦਾ ਸਾਥ ਦਿੱਤਾ।
ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਰਾਜ ਵੜਿੰਗ ਨੇ ਟਵੀਟ ਕਰਕੇ ਪ੍ਰਮੁੱਖ ਸਕੱਤਰ ਉੱਤੇ ਸ਼ਰਾਬ ਕਾਰੋਬਾਰੀਆਂ ਨਾਲ ਮਿਲੀਭੁਗਤ ਦੇ ਦੋਸ਼ ਲਾਏ ਸਨ।
ਸੀਨੀਅਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ।
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਿਵਾਦ ਨੂੰ ਸ਼ਰਾਬ ਮਾਫ਼ੀਆਂ ਤੋਂ ਹਿੱਸੇਦਾਰੀ ਵੰਡਾਉਣ ਨਾਲ ਜੋੜਿਆ ਸੀ।
ਸੁਖਬੀਰ ਨੇ ਦੋਸ਼ ਲਾਇਆ ਸੀ, ''ਅਸਲ ਵਿਚ ਇਹ ਮਸਲਾ ਸ਼ਰਾਬ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਦੇਣ ਦਾ ਹੈ, ਜਿਸ ਕਾਰਨ ਸੂਬੇ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ। ਪ੍ਰਮੁੱਖ ਸਕੱਤਰ ਨੇ ਇਸ ਦਾ ਇਲਜ਼ਾਮ ਸਿੱਧਾ ਮੰਤਰੀਆਂ ਉੱਤੇ ਲਾ ਦਿੱਤਾ ਸੀ। ਜਿਸ ਕਾਰਨ ਉਹ ਭੜਕ ਗਏ ਸਨ।''
ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3