ਕੋਰੋਨਾਵਾਇਰਸ: ਅਫ਼ਗਾਨ ਕੁੜੀਆਂ ਗੱਡੀਆਂ ਦੇ ਪੁਰਜਿਆਂ ਤੋਂ ਵੈਂਟੀਲੇਟਰ ਕਿਵੇਂ ਬਣਾ ਰਹੀਆਂ- 5 ਅਹਿਮ ਖ਼ਬਰਾਂ

ਅਫ਼ਗਾਨਿਸਤਾਨ ਦੀ ਆਲ-ਗਰਲ ਰੋਬੋਟਿਕਸ ਟੀਮ ਦੀਆਂ ਕੁੜੀਆਂ ਨੇ ਕਾਰ ਦੇ ਪੁਰਜਿਆਂ ਤੋਂ ਕਿਫ਼ਾਇਤੀ ਵੈਂਟੀਲੇਟਰ ਬਣਾ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ।
ਇਹ ਅੱਲ੍ਹੜ ਉਮਰ ਦੀਆਂ ਕੁੜੀਆਂ ਉਦੋਂ ਸੁਰਖੀਆਂ ਵਿੱਚ ਆਈਆਂ ਸਨ ਜਦੋਂ ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵਿਸ਼ੇਸ਼ ਪੁਰਸਕਾਰ ਜਿੱਤਿਆ ਸੀ।
ਹੁਣ ਇਹ ਕੁੜੀਆਂ ਮਈ ਦੇ ਅੰਤ ਤੱਕ ਬਾਜ਼ਾਰ ਤੋਂ ਘੱਟ ਕੀਮਤ 'ਤੇ ਵੈਂਟੀਲੇਟਰ ਦੇਣ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ।
ਕਈ ਸਾਲਾਂ ਤੱਕ ਜੰਗ ਦਾ ਮੈਦਾਨ ਰਹੇ ਅਫ਼ਗਾਨਿਸਤਾਨ ਵਿੱਚ ਸਿਰਫ਼ 400 ਵੈਂਟੀਲੇਟਰ ਹਨ। ਪੂਰਾ ਪੜ੍ਹਨ ਲਈ ਕਲਿਕ ਕਰੋ।
ਲੌਕਡਾਊਨ ਦੌਰਾਨ ਸੈਨੇਟਰੀ ਪੈਡ ਦੀ ਕਮੀ ਤੋਂ ਦੋ-ਚਾਰ ਹੋਈਆਂ ਔਰਤਾਂ ਦੀਆਂ ਮੁਸ਼ਕਲਾਂ
ਕੋਰੋਨਾਵਾਇਰਸ ਮਹਾਮਾਰੀ ਕਰਕੇ ਬੰਦ ਹੋਏ ਸਕੂਲਾਂ ਕਾਰਨ ਜਿੱਥੇ ਦੇਸ ਦੇ ਕਈ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਹੋ ਗਏ ਹਨ, ਉੱਥੇ ਹੀ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦੀ ਕਮੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਕਸਰ ਸਕੂਲਾਂ ਵਿੱਚ ਮਿਲਣ ਵਾਲੇ ਇਹ ਪੈਡ ਬਹੁਤ ਸਾਰੀਆਂ ਕੁੜੀਆਂ ਲਈ ਰਾਹਤ ਦਾ ਸਰੋਤ ਬਣਦੇ ਸਨ।

ਤਸਵੀਰ ਸਰੋਤ, Getty Images
ਭਾਰਤ ਵਿੱਚ ਮਾਹਵਾਰੀ ਦੀ ਉਮਰ ਵਾਲੀਆਂ ਕੁਲ ਲਗਭਗ ਸਾਢੇ 35 ਕਰੋੜ ਔਰਤਾਂ ਵਿੱਚੋਂ 36 ਫ਼ੀਸਦੀ ਔਰਤਾਂ ਹੀ ਪੈਡ ਦੀ ਵਰਤੋਂ ਕਰਦੀਆਂ ਹਨ।
ਬਾਕੀ ਔਰਤਾਂ ਪੁਰਾਣੇ ਕੱਪੜੇ, ਲੀਰਾਂ, ਸੁਆਹ ਆਦਿ ਨਾਲ ਆਪਣਾ ਗੁਜ਼ਾਰਾ ਕਰਦੀਆਂ ਹਨ। ਪੂਰੀ ਜਾਣਕਾਰੀ ਲਈ ਕਲਿੱਕ ਕਰੋ
ਕੋਰੋਨਾਵਾਇਰਸ ਤੋਂ ਬਚਾਅ: ਉਹ ਹਸਪਤਾਲ ਜਿੱਥੇ ਪੌਜ਼ਿਟਿਵ ਮਾਵਾਂ ਨੇ ਦਿੱਤਾ 115 ਤੰਦਰੁਸਤ ਬੱਚਿਆਂ ਨੂੰ ਜਨਮ
ਮੁੰਬਈ ਦੇ ਲੋਕਮਾਨਿਆ ਤਿਲਕ ਮਿਊਂਸੀਪਲ ਜਨਰਲ ਹਸਪਤਾਲ ਵਿੱਚ ਕੋਰੋਨਾਵਾਇਰਸ ਦੀਆਂ ਮਰੀਜ਼ ਮਾਵਾਂ ਦੇ 100 ਤੋਂ ਵਧੇਰੇ ਬੱਚਿਆਂ ਦਾ ਜਨਮ ਹੋਇਆ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੌਰਾਨ ਪੈਦਾ ਹੋਏ 115 ਬੱਚਿਆਂ ਵਿੱਚੋਂ ਤਿੰਨ ਦੇ ਪਹਿਲੇ ਟੈਸਟ ਪੌਜ਼ਿਟਿਵ ਆਏ ਸਨ ਪਰ ਬਾਅਦ ਵਿੱਚ ਨੈਗੇਟਿਵ ਆਏ।

ਕੋਰੋਨਾਵਾਇਰਸ ਦੀਆਂ ਮਰੀਜ਼ ਦੋ ਮਾਵਾਂ ਦੀ ਮੌਤ ਹੋ ਗਈ। ਇਨ੍ਹਾਂ ਦੋ ਵਿੱਚੋਂ ਇੱਕ ਮਾਂ ਨੇ ਹਾਲੇ ਆਪਣੇ ਬੱਚੇ ਨੂੰ ਜਨਮ ਦੇਣਾ ਸੀ।
ਕੋਵਿਡ-19 ਦੀਆਂ ਮਰੀਜ਼ ਮਾਵਾਂ ਦੇ ਅੱਧੇ ਤੋਂ ਵੱਧ ਬੱਚਿਆਂ ਦਾ ਜਨਮ ਆਪਰੇਸ਼ਨ ਨਾਲ ਹੋਇਆ ਹੈ। ਇਨ੍ਹਾਂ ਵਿੱਚ 65 ਮੁੰਡੇ ਅਤੇ 59 ਕੁੜੀਆਂ ਹਨ। ਪੂਰੀ ਪੜ੍ਹਨ ਲਈ ਕਲਿਕ ਕਰੋ।


ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਮਾਰੂ ਹੋ ਸਕਦੀ ਤੇ ਕਿਵੇਂ ਤਿਆਰੀ ਕਰੀਏ
ਬਾਇਔਲਜਿਸਟ ਡਾ਼ ਜੇਨਿਫ਼ਰ ਰੇਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੀ ਲਾਗ ਦੀ ਦੂਜੀ ਲਹਿਰ ਬਾਰੇ ਸਵਾਲ ਇਹ ਨਹੀਂ ਹੈ ਕਿ ਇਹ ਆਵੇਗੀ ਜਾਂ ਨਹੀਂ। ਸਗੋਂ ਇਹ ਹੈ ਕਿ ਇਹ ਕਦੋਂ ਆਵੇਗੀ ਅਤੇ ਕਿੰਨੀ ਭਿਆਨਕ ਹੋਵੇਗੀ।
ਡਾ਼ ਜੇਨ ਨੇ ਕੋਰੋਨਾਵਾਇਰਸ ਉੱਪਰ ਏਸ਼ੀਆ ਤੋਂ ਪੂਰੀ ਦੁਨੀਆਂ ਵਿੱਚ ਫ਼ੈਲਣ ਤੱਕ ਨਜ਼ਰ ਰੱਖੀ ਹੈ।

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸ਼ਾਇਦ ਕੋਰੋਨਾਵਾਇਰਸ ਕਦੇ ਜਾਵੇਗਾ ਹੀ ਨਾ ਅਤੇ ਇਸ ਨੂੰ ਕੰਟਰੋਲ ਕਰਨ ਵਿੱਚ ਸਮਾਂ ਲੱਗੇਗਾ ਅਤੇ ਬਹੁਤ ਯਤਨ ਕਰਨੇ ਪੈਣਗੇ।
ਪੂਰੀ ਦੁਨੀਆਂ ਵਿੱਚ ਸਰਕਾਰਾਂ ਵਾਇਰਸ ਦੀ ਲਾਗ ਦੇ ਦੂਜੇ ਸੰਭਾਵੀ ਰਾਊਂਡ ਦਾ ਮੁਕਾਬਲਾ ਕਰਨ ਵਿੱਚ ਲੱਗੀਆਂ ਹੋਈਆਂ ਹਨ। ਵਧੇਰੇ ਜਾਣਕਾਰੀ ਲਈ
ਕੋਰੋਨਾਵਾਇਰਸ ਲੌਕਡਾਊਨ: ਕੀ ਹੁਣ ਥਿਏਟਰ ਵਿੱਚ ਫ਼ਿਲਮਾਂ ਨਹੀਂ ਹੋਣਗੀਆਂ ਰਿਲੀਜ਼
ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਸਿਨੇਮਾ ਘਰਾਂ 'ਤੇ ਤਾਲਾ ਲਗਿਆ ਹੈ। ਇਸ ਕਾਰਨ ਸਿਨੇਮਾਂ ਘਰਾਂ ਦੇ ਮਾਲਿਕਾਂ ਦੀ ਜਿੱਥੇ ਬੀਤੇ ਦੋ ਮਹੀਨਿਆਂ ਤੋਂ ਕੋਈ ਕਮਾਈ ਨਹੀਂ ਹੋ ਰਹੀ ਹੈ, ਉੱਥੇ ਹੀ ਹੁਣ ਉਹਨਾਂ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ ਅਮਿਤਾਭ ਬਚਨ ਅਤੇ ਆਯੁਸ਼ਮਾਨ ਖੁਰਾਣਾ ਦੀ ਸੁਜੀਤ ਸਰਕਾਰ ਨਿਰਦੇਸ਼ਿਤ ਫਿਲਮ 'ਗੁਲਾਬੋ ਸਿਤਾਬੋ' ਨੂੰ ਸਿਨੇਮਾਘਰਾਂ ਦੀ ਬਜਾਏ ਸਿੱਧੇ ਓਟੀਟੀ ਯਾਨੀ ਓਵਰ ਦ ਟੌਪ ਪਲੇਟਫਾਰਮ ਏਮਾਜਾਨ ਪ੍ਰਾਈਮ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।

ਤਸਵੀਰ ਸਰੋਤ, Getty Images
ਇਹੀ ਕਾਰਨ ਹੈ ਕਿ ਸਿਨੇਮਾਂ ਘਰਾਂ ਦੇ ਮਾਲਿਕਾਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਜੇ ਨਵੀਆਂ ਫਿਲਮਾਂ ਸਿੱਧੇ ਓਟੀਟੀ ਪਲੇਟਫਾਰਮ 'ਤੇ ਲੱਗਣਗੀਆਂ ਤਾਂ ਇਹਨਾਂ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ।
ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦੇ ਇਸ ਫੈਸਲੇ ਤੋਂ ਸਿਨੇਮਾ ਮਾਲਿਕਾਂ ਅਤੇ ਫਿਲਮ ਐਗਜੀਬਿਟਰਜ਼ ਵਿੱਚ ਭਾਰੀ ਨਾਰਾਜਗੀ ਹੈ। ਪੂਰਾ ਪੜ੍ਹਨ ਲਈ ਕਲਿਕ ਕਰੋ।



ਤਸਵੀਰ ਸਰੋਤ, Alamy

ਇਹ ਵੀਡੀਓਜ਼ ਵੀ ਦੇਖੋ












