ਲਾਹੌਰ ਦੀ ਏਅਰ ਹੋਸਟੇਸ ਜੋ ਪਿਤਾ ਨਾਲ ਕੀਤਾ ਵਾਅਦਾ ਨਿਭਾ ਨਾ ਸਕੀ

ਵੀਡੀਓ ਕੈਪਸ਼ਨ, ‘ਮੈਂ ਸ਼ਾਮ ਨੂੰ ਘਰ ਆ ਕੇ ਤੁਹਾਡੇ ਨਾਲ ਰੋਜ਼ਾ ਖੋਲਾਂਗੀ’
ਪ੍ਰਕਾਸ਼ਿਤ

ਅਨਮ ਖਾਨ ਪਾਕਿਸਤਾਨ ’ਚ ਕ੍ਰੈਸ਼ ਹੋਣ ਵਾਲੇ ਜਹਾਜ਼ ਵਿੱਚ ਏਅਰ ਹੋਸਟੇਸ ਸੀ। ਉਸ ਨੇ ਕਰੀਬ 8 ਸਾਲ ਪਹਿਲਾਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ’ਚ ਕੰਮ ਕਰਨਾ ਸ਼ੁਰੂ ਕੀਤਾ।

ਅਨਮ ਆਪਣੇ ਪਰਿਵਾਰ ਨਾਲ ਲਾਹੌਰ ਦੇ ਧਰਮਪੁਰਾ ਇਲਾਕੇ ’ਚ ਰਹਿੰਦੀ ਸੀ।

ਉਹ ਆਪਣੇ ਪਿਤਾ ਮਕਸੂਦ ਖਾਨ ਤੋਂ ਪ੍ਰੇਰਿਤ ਸੀ। ਉਸ ਦੇ ਪਿਤਾ ਇਸੇ ਏਅਰਲਾਈਨਜ਼ ’ਚ ਹੀ 1991 ਤੱਕ ਕੰਮ ਕਰਦੇ ਰਹੇ

ਦੂਜੀ ਏਅਰ ਹੋਸਟੇਸ ਦੀ ਤਬੀਅਤ ਖ਼ਰਾਬ ਹੋਣ ਕਰਕੇ ਅਨਮ ਦੀ ਡਿਊਟੀ PK-8303 ’ਚ ਲਗਾਈ ਗਈ ਸੀ। ਉਸ ਦੇ ਪਿਤਾ ਆਪਣੀ ਧੀ ਦੀ ਲਾਸ਼ ਦੀ ਸ਼ਨਾਖ਼ਤ ਕਰਨ ਲਈ ਕਰਾਚੀ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)