ਕੋਰੋਨਾਵਾਇਰਸ: ਕੈਨੇਡਾ ’ਚ ਫਸੇ ਭਾਰਤੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ ਭਾਰਤ, ਯਾਤਰੀਆਂ ’ਚ ਖੁਸ਼ੀ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ’ਚ ਪਹਿਲੀ ਵਾਰ ਏਅਰ ਇੰਡੀਆ ਦੀ ਫਲਾਈਟ ਕੈਨੇਡਾ ਦੇ ਵੈਨਕੂਅਰ ਵਿੱਚ ਉਤਰੀ। ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਦੀ ਫਲਾਈਟ ਨੰਬਰ 1190 ਨੇ 200 ਯਾਤਰੀਆਂ ਨੂੰ ਵੈਨਕੂਅਰ ਤੋਂ ਦਿੱਲੀ ਤੇ ਅੰਮ੍ਰਿਤਸਰ ਪਹੁੰਚਾਇਆ।
ਅੰਮ੍ਰਿਤਸਰ ਏਅਰ ਪੋਰਟ 'ਤੇ ਐੱਸਡੀਐੱਮ ਦੀਪਕ ਭਾਟੀਆ ਨੇ ਦੱਸਿਆ ਕਿ ਟੋਰੰਟੋ ਤੋਂ 116 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਨੇ ਅਤੇ ਉਨ੍ਹਾਂ ਨੂੰ ਪਹਿਲਾਂ ਕੁਆਰੰਟੀਨ ਲਈ ਭੇਜਿਆ ਜਾਵੇਗਾ।