ਕੋਰੋਨਾਵਾਇਰਸ ਲੌਕਡਾਊਨ: ਸਲੋਨ ਵਾਲਿਆਂ ਨੂੰ ਹੋ ਰਹੀ ਰੋਜ਼ੀ-ਰੋਟੀ ਦੀ ਚਿੰਤਾ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਰਕੇ ਭਾਰਤ ਸਣੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਲੌਕਡਾਊਨ ਨੇ ਕਈ ਜ਼ਿੰਦਗੀਆਂ ਨੂੰ ਬਰਬਾਦੀ ਦੀ ਕਗਾਰ 'ਤੇ ਲਿਆਂਦਾ ਹੈ।
ਤੁਸੀਂ ਸੋਸ਼ਲ ਮੀਡੀਆ 'ਤੇ ਆਪਣੀ ਦਾੜ੍ਹੀ ਅਤੇ ਵਾਲ ਕੱਟਣ ਦੀਆਂ ਵੀਡੀਓ ਦੇਖੀਆਂ ਹੋਣੀਆਂ। ਚੁਟਕਲੇ ਵੀ ਬਣੇ ਕਿ ਵਧੇ ਹੋਏ ਵਾਲਾਂ ਅਤੇ ਦਾੜ੍ਹੀ ਨਾਲ ਆਦਮੀ ਅਤੇ ਔਰਤਾਂ ਕਿਹੋ ਜਿਹੇ ਦਿਖਣਗੇ।
ਇਸ ਮਹਾਂਮਾਰੀ ਦਾ ਤਕਰੀਬਨ ਹਰ ਤਰ੍ਹਾਂ ਦੇ ਕਾਰੋਬਾਰ 'ਤੇ ਅਸਰ ਪਿਆ ਹੈ, ਇਨ੍ਹਾਂ ਵਿੱਚੋਂ ਇੱਕ ਹੈ ਹੇਅਰ ਐਂਡ ਬਿਊਟੀ ਇੰਡਸਟਰੀ।