ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਹੋ ਰਹੀ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਤਰੀਕੇ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਚੱਲਦਿਆਂ, ਦੁਨੀਆਂ ਦੇ ਕਈ ਹਿੱਸਿਆਂ 'ਚ ਲੋਕਾਂ ਨੂੰ ਸਵੈ-ਇਕਾਂਤਵਾਸ ਕਰਨ ਲਈ ਸਲਾਹ ਦਿੱਤੀ ਗਈ ਹੈ।
ਪਰ ਇਹ ਔਖਾ ਹੋਣ ਦੇ ਨਾਲ ਤੁਹਾਨੂੰ ਘਬਰਾਹਟ ਵੀ ਮਹਿਸੂਸ ਕਰਵਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਇਕਾਂਤਵਾਸ ਤੇ ਕੁਆਰੰਟੀਨ ਲੋਕਾਂ ਨੂੰ ਬੇਚੈਨ ਕਰ ਸਕਦੇ ਹਨ ਜਿਸ ਕਰਕੇ ਉਹ ਗੁੱਸਾ, ਤਣਾਅ ਤੇ ਘਬਰਾਹਟ ਮਹਿਸੂਸ ਕਰਦੇ ਹਨ।
ਜਾਣੋ ਇਹ 5 ਚੀਜ਼ਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹੋ।