ਕੋਰੋਨਾਵਾਇਰਸ ਨੇ ਪੰਜਾਬੀ ਪਾਈਲਟ ਗੁਰਸੇਵਕ ਮਾਨ ਦੀ ਜ਼ਿੰਦਗੀ ਕਿੰਨੀ ਬਦਲੀ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਕਾਰਨ ਰੇਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਰੁਕੇ ਪਏ ਹਨ। ਪਰ ਅਜਿਹੇ ਸਮੇਂ ਵਿਚ ਕੁਝ ਲੋਕ ਅਜਿਹੇ ਹਨ ਜੋ ਘਰਾਂ ਤੋਂ ਬਾਹਰ ਰਹਿ ਕੇ ਜ਼ਰੂਰੀ ਸਮਾਨ ਦੀ ਸਪਲਾਈ ਕਰ ਰਹੇ ਹਨ ਤਾਂ ਜੋ ਘਰਾਂ ਵਿਚ ਬੈਠੇ ਲੋਕ ਆਰਾਮ ਨਾਲ ਰਹਿ ਸਕਣ।
ਭਾਵੇਂ ਉਡਾਣਾਂ ਬੰਦ ਹਨ ਪਰ ਇੱਕ ਦੇਸ਼ ਤੋਂ ਦੂਜੇ ਦੇਸ਼ ਵਿਚ ਜ਼ਰੂਰੀ ਸਮਾਨ ਲਈ ਹਵਾਈ ਉਡਾਣਾਂ ਨਿਰੰਤਰ ਜਾਰੀ ਹਨ। ਅਜਿਹੇ ਦੌਰ ਵਿਚ ਵਿਚ ਬੀਬੀਸੀ ਪੰਜਾਬੀ ਨੇ ਇੱਕ ਪੰਜਾਬੀ ਕਮਰੀਸ਼ਲ ਪਾਈਲਟ ਗੁਰਸੇਵਕ ਮਾਨ ਨਾਲ ਗੱਲ ਕੀਤੀ ਅਤੇ ਜਾਣਿਆਂ ਕਿ ਕੋਰੋਨਾਵਾਇਰਸ ਨੇ ਉਸ ਦੀ ਜ਼ਿੰਦਗੀ ਨੂੰ ਕਿੰਨਾ ਬਦਲਿਆ ਹੈ।
ਕਮਰੀਸ਼ਲ ਪਾਈਲਟ ਹੋਣ ਦੇ ਨਾਲ ਗੁਰਸੇਵਕ ਮਾਨ ਪੰਜਾਬੀ ਦੀ ਉੱਘਾ ਗਾਇਕ ਵੀ ਹੈ ਅਤੇ ਇਸ ਵੱਖ ਵੱਖ ਮੁਲਕਾਂ ਤੋਂ ਕੈਨੇਡਾ ਜਰੂਰੀ ਸਮਾਨ ਪਹੁੰਚਾਉਣ ਵਿਚ ਮਦਦ ਕਰ ਰਿਹਾ ਹੈ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ