ਪੰਜਾਬ 'ਚੋਂ ਪੰਜਾਬੀਆਂ ਦਾ ਧੰਨਵਾਦ ਕਰਦੇ ਫਸੇ ਕਸ਼ਮੀਰੀ ਘਰ ਪਰਤੇ
ਪ੍ਰਕਾਸ਼ਿਤ
ਕੋਰੋਨਾਵਾਇਰਸ ਨੂੰ ਰੋਕਣ ਲਈ ਲੱਗੇ ਲੌਕਡਾਊਨ ਕਰਕੇ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਦੇ ਕੁਝ ਲੋਕ ਪੰਜਾਬ ਦੇ ਪਠਾਨਕੋਟ ਅਤੇ ਬਟਾਲਾ ਵਿੱਚ ਰਹਿ ਗਏ ਸਨI
ਕਰੀਬ 1,200 ਲੋਕਾਂ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅਤੇ ਨਿੱਜੀ ਵਾਹਨਾਂ 'ਤੇ ਆਪਣੇ ਸੂਬੇ ਲਈ ਰਵਾਨਾ ਕੀਤਾ ਗਿਆ। ਇਹ ਲੋਕ ਇੱਥੇ ਨੌਕਰੀ ਜਾਂ ਵਪਾਰ ਦੇ ਸਿਲਸਿਲੇ ਵਿੱਚ ਆਏ ਹੋਏ ਸਨ।
(ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰਾਜਨ ਪਪਨੇਜਾ)