ਕੋਰੋਨਾਵਾਇਰਸ: ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ, ਦਿੱਲੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਲੌਕਡਾਊਨ ਕਦੋਂ ਅਤੇ ਕਿਵੇਂ ਖੁੱਲ੍ਹੇਗਾ? ਇਸ ਸਵਾਲ ਦੇ ਜਵਾਬ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ, ਬੀਤੇ ਦਿਨੀਂ ਆਏ ਕੁਝ ਸੂਬਾ ਸਰਕਾਰਾਂ ਦੇ ਇਨ੍ਹਾਂ ਬਿਆਨਾਂ 'ਤੇ:
"ਸਾਡੇ ਕੋਲ ਕੋਈ ਬਦਲ ਨਹੀਂ ਹੈ। ਤਾਲਾਬੰਦੀ ਜਾਰੀ ਰਹਿਣੀ ਚਾਹੀਦੀ ਹੈ। ਮੈਂ ਮਾਨਯੋਗ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ 15 ਅਪ੍ਰੈਲ ਤੋਂ ਬਾਅਦ ਵੀ ਤਾਲਾਬੰਦੀ ਜਾਰੀ ਰੱਖੀ ਜਾਏ। ਇਸ ਵਿੱਚ ਝਿਝਕਣ ਦੀ ਕੋਈ ਲੋੜ ਨਹੀਂ ਹੈ।"
-ਕੇ.ਚੰਦਰਸ਼ੇਖਰ ਰਾਓ, ਮੁੱਖ ਮੰਤਰੀ, ਤੇਲੰਗਾਨਾ
ਕੋਰੋਨਾਵਾਇਰਸ ਨਾਲ ਜੁੜੀਆਂ ਮੰਗਲਵਾਰ 7 ਅਪ੍ਰੈਲ ਦੀਆਂ LIVE ਅਪਡੇਟ ਜਾਣਨ ਲਈ ਇਹ ਪੜ੍ਹੋ:
“ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਇਹ ਚੱਲ ਰਿਹਾ ਹੈ ਕਿ 14 ਅਪ੍ਰੈਲ ਤੋਂ ਬਾਅਦ ਲੌਕਡਾਊਨ ਵੱਧ ਸਕਦਾ ਹੈ। ਇਸ ਕਾਰਨ ਲੋਕਾਂ ਵਿੱਚ ਸੰਵੇਦਨਸ਼ੀਲਤਾ ਵਧੀ ਹੈ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ 14 ਅਪ੍ਰੈਲ ਤੋਂ ਬਾਅਦ ਕੀ ਹੋਵੇਗਾ। ਜੇ ਸਾਡੇ ਸੂਬੇ ਵਿੱਚ ਇੱਕ ਵੀ ਕੇਸ ਰਹਿ ਜਾਂਦਾ ਹੈ ਤਾਂ ਲੌਕਡਾਊਨ ਖੋਲ੍ਹਣਾ ਸਹੀ ਨਹੀਂ ਹੋਵੇਗਾ।"
-ਅਵਨੀਸ਼ ਅਵਸਥੀ, ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ, ਉੱਤਰ ਪ੍ਰਦੇਸ਼ ਸਰਕਾਰ
"ਕੇਂਦਰ ਨੇ ਸੂਬਾ ਸਰਕਾਰਾਂ ਤੋਂ ਸੁਝਾਅ ਮੰਗੇ ਹਨ। ਸੂਬਿਆਂ ਨੂੰ ਆਪਣੇ ਖੇਤਰ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਇਸ ਬਾਰੇ ਫੈਸਲਾ ਲੈਣਾ ਚਾਹੀਦਾ ਹੈ। ਰਾਜਸਥਾਨ ਲੌਕਡਾਊਨ ਵਾਲਾ ਪਹਿਲਾ ਸੂਬਾ ਸੀ।"
-ਅਸ਼ੋਕ ਗਹਿਲੋਤ, ਮੁੱਖ ਮੰਤਰੀ, ਰਾਜਸਥਾਨ
"ਮਹਾਰਾਸ਼ਟਰ ਸਰਕਾਰ ਕ੍ਰਮਵਾਰ ਵੱਖ-ਵੱਖ ਖੇਤਰਾਂ ਵਿੱਚ ਲੌਕਡਾਊਨ ਨੂੰ ਖੋਲ੍ਹਣ 'ਤੇ ਵਿਚਾਰ ਕਰ ਰਹੀ ਹੈ।
- ਰਾਜੇਸ਼ ਟੋਪ, ਸਿਹਤ ਮੰਤਰੀ, ਮਹਾਰਾਸ਼ਟਰ ਸਰਕਾਰ
“ਜੇਕਰ ਲੌਕਡਾਊਨ 14 ਅਪ੍ਰੈਲ ਜਾਂ 20 ਅਪ੍ਰੈਲ ਨੂੰ ਖੁੱਲ੍ਹਦਾ ਹੈ ਅਤੇ ਅਸਾਮ ਦੇ ਬਾਹਰ ਰੁਕਣ ਵਾਲੇ ਅਸਾਮੀ ਨੌਜਵਾਨ ਅਤੇ ਕੁੜੀਆਂ ਇਕੱਠੇ ਸੂਬੇ ਵਿੱਚ ਵਾਪਸ ਆ ਜਾਂਦੇ ਹਨ ਤਾਂ ਉਨ੍ਹਾਂ ਸਾਰਿਆਂ ਨੂੰ 14 ਦਿਨਾਂ ਦੇ ਕੁਆਰੰਟੀਨ ਲਈ ਭੇਜਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਸਰਕਾਰ ਕੋਲ ਇੰਨੀ ਵੱਡੀ ਗਿਣਤੀ ਵਿੱਚ ਕੁਆਰੰਟੀਨ ਕਰਨ ਲਈ ਫਿਲਹਾਲ ਕੋਈ ਪ੍ਰਬੰਧ ਨਹੀਂ ਹੈ।"
-ਹਿਮੰਤ ਬਿਸਵਾ ਸਰਮਾ, ਸਿਹਤ ਮੰਤਰੀ, ਅਸਾਮ

ਤਸਵੀਰ ਸਰੋਤ, ASHWANI SHARMA/BBC
ਇਹ ਸਾਰੇ ਬਿਆਨ ਹਨ ਦੇਸ ਦੇ ਸਾਰੇ ਵੱਡੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਦੇ। ਇਨ੍ਹਾਂ ਸਾਰੇ ਬਿਆਨਾਂ ਤੋਂ ਸਪਸ਼ਟ ਹੈ ਕਿ 14 ਅਪ੍ਰੈਲ ਤੋਂ ਬਾਅਦ ਪੂਰੇ ਦੇਸ ਵਿੱਚ ਇਕੱਠੇ ਲੌਕਡਾਊਨ ਨਹੀਂ ਖੁੱਲ੍ਹਣ ਵਾਲਾ ਹੈ।
ਕੁਝ ਸੂਬਾ ਸਰਕਾਰਾਂ ਆਪਣੇ ਵੱਲੋਂ ਵੀ ਪਾਬੰਦੀਆਂ ਲਗਾਏ ਰੱਖਣ ਦੇ ਹੱਕ ਵਿੱਚ ਹਨ।
ਤਾਂ ਫਿਰ ਕਿਵੇਂ ਖੁੱਲ੍ਹੇਗਾ ਇਹ ਲੌਕਡਾਊਨ? ਕੀ ਹੈ ਸਰਕਾਰ ਦਾ ਬਲੂਪ੍ਰਿੰਟ? ਇਸ ਬਾਰੇ ਬੀਬੀਸੀ ਨੇ ਗੱਲਬਾਤ ਕੀਤੀ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨਾਲ।
ਰਣਦੀਪ ਗੁਲੇਰੀਆ ਸਰਕਾਰ ਵੱਲੋਂ ਕੋਵਿਡ-19 ਲਈ ਬਣਾਈਆਂ ਗਈਆਂ 11 ਕਮੇਟੀਆਂ ਵਿੱਚੋਂ ਇੱਕ ਦੇ ਮੁਖੀ ਵੀ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਿੱਥੇ ਹਟੇਗਾ ਅਤੇ ਕਿੱਥੇ ਰਹੇਗਾ ਲੌਕਡਾਊਨ?
ਡਾ. ਗੁਲੇਰੀਆ ਮੁਤਾਬਕ ਜਿਹੜੇ ਹੌਟਸਪਾਟ ਖੇਤਰਾਂ ਵਿੱਚ ਕੋਰੋਨਾਵਾਇਰਸ ਦੇ ਪੌਜ਼ੀਟਿਵ ਮਾਮਲੇ ਵਧਣ ਦੀ ਰੋਜ਼ਾਨਾ ਰਫਤਾਰ ਅੱਜ ਵੀ ਦੁਗੁਣੀ ਹੈ, ਉਨ੍ਹਾਂ ਖੇਤਰਾਂ ਵਿੱਚ ਲੌਕਡਾਊਨ ਫਿਲਹਾਲ ਨਹੀਂ ਹਟਾਇਆ ਜਾ ਸਕਦਾ।
ਇਹ ਸੰਭਵ ਵੀ ਨਹੀਂ ਹੋਵੇਗਾ ਕਿਉਂਕਿ ਉੱਥੇ ਲੌਕਡਾਊਨ ਹਟਾਉਣ ਦਾ ਮਤਲਬ ਹੋਵੇਗਾ, ਕੋਵਿਡ-19 ਦੇ ਮਰੀਜਾਂ ਦਾ ਇੱਕਦਮ ਵੱਧ ਜਾਣਾ।

ਤਸਵੀਰ ਸਰੋਤ, Getty Images
ਜਿਹੜੇ ਖੇਤਰਾਂ ਵਿੱਚ ਅੱਜ ਤੱਕ ਕੋਈ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ, ਉੱਥੋਂ ਹੌਲੀ-ਹੌਲੀ ਲੌਕਡਾਊਨ ਹਟਾ ਸਕਦੇ ਹਾਂ।
ਪੂਰੇ ਦੇਸ ਵਿੱਚ ਕੁੱਲ 274 ਅਜਿਹੇ ਜ਼ਿਲ੍ਹੇ ਹਨ ਜਿੱਥੇ ਹੁਣ ਤੱਕ ਕੋਰੋਨਾਵਾਇਰਸ ਦੇ ਮਰੀਜ਼ ਮਿਲੇ ਹਨ। ਦੇਸ ਭਰ ਵਿੱਚ 700 ਤੋਂ ਵੱਧ ਜ਼ਿਲ੍ਹੇ ਹਨ।
ਅਜਿਹੇ ਵਿੱਚ ਲਗਦਾ ਹੈ ਕਿ 14 ਅਪ੍ਰੈਲ ਤੋਂ ਬਾਅਦ ਤਕਰਬੀਨ 450 ਜ਼ਿਲ੍ਹਿਆਂ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ।

ਕਿਸ ਆਧਾਰ ’ਤੇ ਸਰਕਾਰ ਕਰੇਗੀ ਫੈਸਲਾ?
ਦੇਸ ਭਰ ਵਿੱਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਹੁਣ ਤੱਕ 4000 ਤੋਂ ਵੱਧ ਮਾਮਲੇ ਆ ਚੁੱਕੇ ਹਨ। ਇੱਕ ਰਿਪੋਰਟ ਮੁਤਾਬਕ ਫਿਲਹਾਲ ਅਸੀਂ ਹਰ 5ਵੇਂ ਦਿਨ ਮਰੀਜ਼ਾਂ ਦੀ ਗਿਣਤੀ ਦੁਗਣੀ ਕਰ ਰਹੇ ਹਾਂ।
ਕੇਂਦਰ ਸਰਕਾਰ ਕਈ ਵਾਰ ਕਹਿ ਚੁੱਕੀ ਹੈ ਕਿ ਇਹ ਰਫ਼ਤਾਰ ਹੋਰ ਹੌਲੀ ਹੋਣੀ ਸੀ ਜੇ ਤਬਲੀਗੀ ਜਮਾਤ ਮਰਕਜ਼ ਤੋਂ ਵੱਡੀ ਗਿਣਤੀ ਵਿੱਚ ਮਰੀਜ਼ ਸਾਹਮਣੇ ਨਾ ਆਉਂਦੇ।

ਤਸਵੀਰ ਸਰੋਤ, Getty Images
ਲੌਕਡਾਊਨ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਕੁਝ ਵਿਸ਼ਿਆਂ 'ਤੇ ਜ਼ਿਆਦਾ ਧਿਆਨ ਦੇਣਾ ਪਵੇਗਾ।
ਜੇ ਡਾਕਟਰ ਗੁਲੇਰੀਆ ਦੀ ਮੰਨੀਏ ਤਾਂ ਸਰਕਾਰ 4 ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਫੈਸਲਾ ਲਵੇਗੀ।
ਪਹਿਲਾ – ਲੌਡਕਡਾਊਨ ਜਾਰੀ ਰੱਖਣ ’ਤੇ ਅਰਥਚਾਰੇ 'ਤੇ ਕਿੰਨਾ ਵੱਡਾ ਅਸਰ ਪਵੇਗਾ। ਕੀ ਸਰਕਾਰ ਇਸ ਦੀ ਅੱਗੇ ਭਰਪਾਈ ਕਰਨ ਵਿੱਚ ਕਾਮਯਾਬ ਹੋ ਸਕੇਗੀ?
ਦੂਜਾ- ਕੀ ਲੌਕਡਾਊਨ ਖੋਲ੍ਹਣਾ ਵੱਡੀ ਆਬਾਦੀ ਦੀ ਸਿਹਤ ਦੇ ਨਾਲ ਖਿਲਵਾੜ ਹੋਵੇਗਾ?
ਤੀਜਾ- ਉਦਯੋਗ ਜਗਤ ਦੇ ਸਵਾਲਾਂ ਨੂੰ ਵੀ ਸਰਕਾਰ ਦੇ ਲੌਕਡਾਊਨ ਦੇ ਫੈਸਲੇ ਦੇ ਨਾਲ ਜੋੜ ਕੇ ਦੇਖਣਾ ਹੋਵੇਗਾ। ਲੌਕਡਾਊਨ ਨੂੰ ਅੱਗੇ ਵਧਾਉਣਾ ਜਾਂ ਖ਼ਤਮ ਕਰਨਾ ਭਾਰਤ ਦੀ ਦਰਾਮਦਗੀ-ਬਰਾਮਦਗੀ, ਦੂਜੇ ਦੇਸਾਂ ਨਾਲ ਰਿਸ਼ਤੇ ਅਤੇ ਦੇਸ ਦੇ ਬਾਕੀ ਉਦਯੋਗ ’ਤੇ ਕਿੰਨਾ ਅਸਰ ਪਾ ਰਿਹਾ ਹੈ।
ਚੌਥਾ - ਗਰੀਬ ਪਰਵਾਸੀ ਮਜ਼ਦੂਰਾਂ ਦੀ ਹਾਲਤ। ਸਰਕਾਰ ਉਨ੍ਹਾਂ ਤੱਕ ਆਪਣੀ ਪਹੁੰਚ ਕਿੰਨੀ ਕੁ ਬਣਾ ਸਕੀ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਕੀ ਹਨ ਅਤੇ ਕੀ ਸਰਕਾਰ ਉਨ੍ਹਾਂ ਦਾ ਹੱਲ ਪੂਰੀ ਤਰ੍ਹਾਂ ਕਰ ਪਾ ਰਹੀ ਹੈ।
ਇਹੀ ਕਾਰਨ ਹੈ ਕਿ ਕੇਂਦਰ ਨੇ ਲੌਕਡਾਊਨ ਬਾਰੇ ਸੂਬਾ ਸਰਕਾਰਾਂ ਤੋਂ ਸੁਝਾਅ ਵੀ ਮੰਗੇ ਹਨ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨਾਲ ਇਸ ਵਿਸ਼ੇ 'ਤੇ ਚਰਚਾ ਕਰਨ ਵਾਲੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਲੌਕਡਾਊਨ ਕਿਵੇਂ ਹੱਟ ਸਕਦਾ ਹੈ?
ਡਾ. ਰਣਦੀਪ ਗੁਲੇਰੀਆ ਅਨੁਸਾਰ ਲੌਕਡਾਊਨ ਹਟਾਉਣ ਦੇ ਸਿਰਫ਼ ਦੋ ਹੀ ਤਰੀਕੇ ਹਨ। ਪਹਿਲਾ ਤਰੀਕਾ ਹੈ ਲੌਕਡਾਉਨ ਨੂੰ ਗ੍ਰੇਡੇਡ ਜਾਂ ਪੜਾਅ-ਵਾਰ ਢੰਗ ਨਾਲ ਹਟਾਉਣਾ।
ਦੂਜਾ ਤਰੀਕਾ ਹੈ ਕਿ ਕੁੱਝ ਖੇਤਰਾਂ ਵਿੱਚ ਪੂਰੀ ਤਰ੍ਹਾਂ ਆਮ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨਾ, ਜਿੱਥੇ ਇੱਕ ਵੀ ਕੋਰੋਨਾਵਾਇਰਸ ਮਰੀਜ਼ ਸਾਹਮਣੇ ਨਹੀਂ ਆਇਆ।

ਤਸਵੀਰ ਸਰੋਤ, Getty Images
ਡਾ. ਰਣਦੀਪ ਗੁਲੇਰੀਆ ਗ੍ਰੇਡੇਡ ਲੌਕਡਾਊਨ ਹਟਾਉਣ ਦੇ ਪੱਖ ਵਿੱਚ ਗੱਲ ਕਰ ਰਹੇ ਹਨ।
ਉਨ੍ਹਾਂ ਅਨੁਸਾਰ ਸੰਪੂਰਨ ਤਰੀਕੇ ਨਾਲ ਲੌਕਡਾਊਨ ਸਿਰਫ਼ ਉਨ੍ਹਾਂ ਹੀ ਖੇਤਰਾਂ ਵਿੱਚ ਹਟਾਇਆ ਜਾ ਸਕਦਾ ਹੈ ਜਿੱਥੇ ਇੱਕ ਵੀ ਕੇਸ ਸਾਹਮਣੇ ਨਾ ਆਇਆ ਹੋਵੇ। ਪਰ ਇਹ ਭਾਰਤ ਲਈ ਸੰਭਵ ਨਹੀਂ ਜਾਪਦਾ।
ਉਨ੍ਹਾਂ ਮੁਤਾਬਕ ਉਦੋਂ ਇਹ ਖ਼ਤਰਾ ਵੀ ਰਹੇਗਾ ਕਿ ਦੂਜੇ ਇਨਫੈਕਸ਼ਨ ਜਾਂ ਪ੍ਰਭਾਵਿਤ ਖੇਤਰਾਂ ਤੋਂ ਲੋਕ ਉੱਥੇ ਨਾ ਚਲੇ ਜਾਣ।
ਸਰਕਾਰ ਨੂੰ ਅਜਿਹੇ ਖੇਤਰਾਂ ਤੋਂ ਲੋਕਾਂ ਦੀ ਆਵਾਜਾਈ ਨੂੰ ਮੌਨੀਟਰ ਕਰਨ ਦੀ ਲੋੜ ਹੋਵੇਗੀ। ਇਸ ਲਈ ਉਹ ਮੰਨਦੇ ਹਨ ਕਿ ਸਰਕਾਰ ਨੂੰ ਹੌਟਸਪੌਟ ਨੂੰ ਵੱਖ ਤਰੀਕੇ ਨਾਲ ਡੀਲ ਕਰਨਾ ਹੋਵੇਗਾ ਅਤੇ ਗ਼ੈਰ ਹੌਟਸਪੌਟ ਖੇਤਰਾਂ ਨੂੰ ਵੱਖਰੇ ਤਰੀਕੇ ਨਾਲ।
‘ਹੌਟਸਪੌਟ’ ਯਾਨਿ ਕਿ ਦੇਸ ਦੇ ਉਹ ਖੇਤਰ ਜਿੱਥੇ ਦੂਜੇ ਇਲਾਕਿਆਂ ਮੁਕਾਬਲੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਸਿਹਤ ਮੰਤਰਾਲੇ ਨੇ ਇਨ੍ਹਾਂ ਹੌਟ-ਸਪੌਟਸ ਦੀ ਪਛਾਣ ਕੀਤੀ ਹੈ ਅਤੇ ਹਾਲਤ ਕਾਬੂ ਕਰਨ ਲਈ ਖਾਸ ਰਣਨੀਤੀ ਵੀ ਬਣਾਈ ਹੈ ਤਾਂ ਕਿ ਇੱਥੋਂ ਕਮਿਊਨਿਟੀ ਟਰਾਂਸਮਿਸ਼ਨ ਦੇ ਖਦਸ਼ੇ ਨੂੰ ਟਾਲਿਆ ਜਾ ਸਕੇ।
ਇਨ੍ਹਾਂ ਵਿੱਚੋਂ ਕੁਝ ਹੌਟ-ਸਪੌਟ ਹਨ- ਦਿੱਲੀ (ਨਿਜ਼ਾਮੁੱਦੀਨ ਅਤੇ ਦਿਲਸ਼ਾਦ ਗਾਰਡਨ), ਨੌਇਡਾ, ਮੇਰਠ, ਅਹਿਮਦਾਬਾਦ, ਮੁੰਬਈ, ਪੁਣੇ, ਕਾਸਰਗੋਡ ਅਤੇ ਪਥਾਨਾਮਥਿੱਟਾ।
ਹਾਲਾਂਕਿ ਇਹ ਹੌਟ-ਸਪੌਟ ਹਰ ਦਿਨ ਅਤੇ ਬਦਲਦੀ ਹਾਲਤ ਦੇ ਨਾਲ ਲਗਾਤਾਰ ਬਦਲਦੇ ਰਹਿੰਦੇ ਹਨ। ਨਵੇਂ ਸਰਕਾਰੀ ਹੁਕਮਾਂ ਮੁਤਾਬਕ ਭਾਰਤ ਵਿੱਚ ਕੁੱਲ 21 ਹੌਟ-ਸਪੌਟ ਹਨ।

ਡਾ. ਗੁਲੇਰੀਆ ਦਾ ਮੰਨਣਾ ਹੈ ਕਿ ਹੌਟ-ਸਪੌਟ ਖੇਤਰਾਂ ਨੂੰ 14 ਅਪ੍ਰੈਲ ਤੋਂ ਬਾਅਦ ਵੀ ਦੂਜੇ ਇਲਾਕਿਆਂ ਤੋਂ ਪੂਰੀ ਤਰ੍ਹਾਂ ਕੱਟ-ਆਫ਼ ਰੱਖਣ ਦੀ ਜ਼ਰੂਰਤ ਹੋਵੇਗੀ।
ਇਸ ਦਾ ਮਤਲਬ ਹੈ ਕਿ ਇੰਨ੍ਹਾਂ ਖੇਤਰਾਂ ਵਿੱਚ ਟਰੇਨਾਂ, ਬੱਸਾਂ, ਉਡਾਣਾਂ ਰਾਹੀਂ ਆਵਾਜਾਈ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣੀ ਹੋਵੇਗੀ, ਨਹੀਂ ਤਾਂ ਜਿਨ੍ਹਾਂ ਥਾਵਾਂ ’ਤੇ ਕੋਈ ਕੇਸ ਨਹੀਂ ਹੈ ਉੱਥੇ ਵੀ ਕੋਰੋਨਾਵਾਇਰਸ ਦੇ ਮਰੀਜ਼ ਦੇਖੇ ਜਾ ਸਕਦੇ ਹਨ।
ਲੌਕਡਾਊਨ ’ਤੇ ਫੈਸਲਾ ਲੈਂਦੇ ਸਮੇਂ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਕਿਹੜੀਆਂ ਉਡਾਣਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇਣੀ ਹੈ ਅਤੇ ਕਿਹੜੀਆਂ ਟਰੇਨਾਂ ਨੂੰ ਦੁਬਾਰਾ ਟਰੈਕ 'ਤੇ ਚੱਲਣ ਦੀ ਇਜਾਜ਼ਤ ਦੇਣੀ ਹੈ।
ਪੜਾਅ-ਵਾਰ ਤਰੀਕੇ ਨਾਲ ਲੌਕਡਾਊਨ ਖੋਲ੍ਹਣ ਦਾ ਮਤਲਬ ਵੀ ਇਹੀ ਹੁੰਦਾ ਹੈ। ਉਨ੍ਹਾਂ ਅਨੁਸਾਰ ਪਹਿਲਾਂ ਇੱਕ ਜ਼ਿਲ੍ਹੇ ਨੂੰ ਕੋਰੋਨਾਵਾਇਰਸ ਮੁਕਤ ਕਰੋ, ਫਿਰ ਦੂਜਾ ਜ਼ਿਲ੍ਹਾ ਜਿੱਥੇ ਵੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਜ਼ੀਰੋ ਤੱਕ ਪਹੁੰਚੇ ਫਿਰ ਲੌਕਡਾਊਨ ਨੂੰ ਖੋਲ੍ਹੋ ਅਤੇ ਫਿਰ ਦੂਜੇ ਖੇਤਰਾਂ ਤੋਂ ਲੋਕਾਂ ਨੂੰ ਉੱਥੇ ਆਉਣ ਦਿਓ।
ਵਿਦੇਸ਼ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਕਦੋਂ ਤੱਕ?
ਲੌਕਡਾਊਨ ਵਿੱਚ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਅਖੀਰ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ’ਤੇ ਸਰਕਾਰ ਕਦੋਂ ਤੱਕ ਰੋਕ ਲਾਏ ਰੱਖ ਸਕਦੀ ਹੈ?
ਡਾ. ਗੁਲੇਰੀਆ ਦਾ ਮੰਨਣਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਨਾਲ ਹੀ ਆਇਆ ਹੈ ਇਸ ਲਈ ਸਰਕਾਰ ਨੂੰ ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਸਿੱਧਾ ਕੁਆਰੰਟੀਨ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਹਵਾਈ ਅੱਡੇ ’ਤੇ ਸਕ੍ਰੀਨਿੰਗ ਅਤੇ ਟੈਸਟਿੰਗ ਨੂੰ ਵਧਾਉਣ ਦੀ ਲੋੜ ਹੈ।
ਇਸਦੇ ਲਈ ਅਸੀਂ ਰੈਪਿਡ ਟੈਸਟਿੰਗ ਦੀ ਵੀ ਗਾਈਡਲਾਈਨ ਜਾਰੀ ਕੀਤੀ ਹੈ। ਵੀਰਵਾਰ ਤੋਂ ਦੇਸ ਵਿੱਚ ਇਸ ਦੀ ਸ਼ੁਰੂਆਤ ਹੋ ਜਾਵੇਗੀ।
ਕਦੋਂ ਹੋਵੇਗੀ ਹਾਲਤ ਸਪਸ਼ਟ?
ਰਣਦੀਪ ਗੁਲੇਰੀਆ ਮੁਤਾਬਕ 10 ਤੋਂ 12 ਅਪ੍ਰੈਲ ਤੋਂ ਬਾਅਦ ਕੇਂਦਰ ਸਰਕਾਰ ਕੋਲ ਜ਼ਿਆਦਾ ਡਾਟਾ ਆ ਜਾਵੇਗਾ।
ਉਦੋਂ ਹਾਲਤ ਜ਼ਿਆਦਾ ਸਪਸ਼ਟ ਹੋ ਜਾਵੇਗੀ ਕਿ ਲੌਕਡਾਊਨ ਦਾ ਕਿੰਨਾ ਅਸਰ ਪਿਆ ਹੈ ਅਤੇ ਕਿੰਨੇ ਇਲਾਕਿਆਂ ’ਤੇ ਪਿਆ ਹੈ।
ਉਦੋਂ ਸਰਕਾਰ ਇਹ ਤੈਅ ਕਰਨ ਦੀ ਹਾਲਤ ਵਿੱਚ ਹੋਵੇਗੀ ਕਿ ਕੋਰੋਨਾਵਾਇਰਸ ਦਾ ਗ੍ਰਾਫ਼ ਹੁਣ ਵੀ ਵੱਧ ਰਿਹਾ ਹੈ ਜਾਂ ਫਿਰ ਥੋੜ੍ਹਾ ‘ਫਲੈਟ’ ਹੋਇਆ ਹੈ। ਇਸ ਲਈ ਕੇਂਦਰ ਸਰਕਾਰ 10-12 ਅਪ੍ਰੈਲ ਵਿਚਾਲੇ ਆਪਣੇ ਅਗਲੇ ਕਦਮ ਦਾ ਐਲਾਨ ਕਰ ਸਕਦੀ ਹੈ।
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5

End of YouTube post, 6

End of YouTube post, 7