ਕੋਰੋਨਾਵਾਇਰਸ ਦੀ ਪਰਵਾਹ ਕੀਤੇ ਬਿਨਾਂ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਰੋਵਰ ਦੀ ਸਫ਼ਾਈ ਲਈ ਹੋਇਆ ਵੱਡਾ ਇਕੱਠ
ਪ੍ਰਕਾਸ਼ਿਤ
ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਕੋਰੋਨਾਵਾਇਰਸ ’ਤੇ ਸ਼ਰਧਾ ਭਾਰੂ ਦਿਖੀ ਜਦੋਂ ਗੁਰਦੁਆਰੇ ਦੇ ਸਰੋਵਰ ਦੀ ਸਫਾਈ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਜੁਟੇ।
ਸਰੋਵਰ ਦੀ ਸਫਾਈ 40 ਸਾਲਾਂ ਬਾਅਦ ਹੋ ਰਹੀ ਸੀ। ਹੈੱਡ ਗ੍ਰੰਥੀ ਪਰਨਾਮ ਸਿੰਘ ਮੁਤਾਬਕ ਸੰਗਤ ’ਚ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਰੋਖਣਾ ਔਖਾ ਸੀ। 17 ਮਾਰਚ ਨੂੰ ਕਾਰ ਸੇਵਾ ਦਾ ਸੱਦਾ ਦਿੱਤਾ ਗਿਆ ਸੀ।
ਲੋਕ ਮਨ੍ਹਾਂ ਕਰਨ ਦੇ ਬਾਵਜੂਦ ਨਹੀਂ ਰੁਕੇ ਪਰ ਬਾਅਦ ਵਿੱਚ ਇਸ ਸੇਵਾ ਰੋਕਣਾ ਪਿਆ। ਪੰਜਾਬ ਵਿੱਚ 20 ਤੋਂ ਵੱਧ ਲੋਕਾਂ ਦੇ ਇਕੱਠ ’ਤੇ ਪਾਬੰਦੀ ਲੱਗੀ ਹੋਈ ਹੈ।