CAA protest: 'ਮੇਰੇ ਭਰਾ ਦੀ ਮੌਤ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ'
ਪ੍ਰਕਾਸ਼ਿਤ
ਯੂਪੀ ਦੇ ਬਿਜਨੌਰ ਦੇ ਨਹਿਟੋਰ ਕਸਬੇ ਦੇ ਇਸ ਪਰਿਵਾਰ ’ਚ ਮਾਤਮ ਦਾ ਮਾਹੌਲ ਹੈ। ਸ਼ੁੱਕਰਵਾਰ ਨੂੰ CAA ਖ਼ਿਲਾਫ਼ ਹੋਏ ਪ੍ਰਦਰਸ਼ਨਾਂ ’ਚ ਇਸ ਕਸਬੇ ਦੇ ਦੋ ਨੌਜਵਾਨ ਮਾਰੇ ਗਏ।
ਯੂਪੀ ਵਿੱਚ ਮਹੌਲ ਤਣਾਅਪੂਰਨ ਹੈ ਤੇ ਲੋਕਾਂ ਵਿੱਚ ਦਹਿਸ਼ਤ ਹੈ। ਸੂਬੇ ਭਰ ਵਿੱਚ 23 ਲੋਕ ਮਾਰੇ ਜਾ ਚੁੱਕੇ ਹਨ। ਇਸ ਖੇਤਰ ’ਚ 150 ਤੋਂ ਵੱਧ ਪ੍ਰਦਰਸ਼ਨਕਾਰੀ ਗਿਰਫ਼ਤਾਰ ਕੀਤੇ ਗਏ। ਇੱਥੇ ਲੋਕਾਂ ਵਿੱਚ ਡਰ ਹੈ ਕਿ ਪੁਲਿਸ ਕਿਸੇ ਨੂੰ ਵੀ ਗਿਰਫ਼ਤਾਰ ਕਰ ਸਕਦੀ ਹੈ।