ਪਾਣੀ ਦੇ ਸੰਕਟ ਨੂੰ ਦੂਰ ਕਿਵੇਂ ਕਰਨਾ ਹੈ 'ਜਲ ਸਹੇਲੀਆਂ' ਤੋਂ ਸਿੱਖੋ
ਪ੍ਰਕਾਸ਼ਿਤ
ਉੱਤਰੀ ਭਾਰਤ ਦੀਆਂ ਇਹ ਔਰਤਾਂ ਪਾਣੀ ਦੇ ਸੰਕਟ ਨਾਲ ਜੂਝ ਰਹੀਆਂ ਸਨ। ਯੂਪੀ ਦੇ ਬੁੰਦੇਲਖੰਡ ਦੇ 100 ਪਿੰਡਾਂ ਦੀਆਂ ਔਰਤਾਂ ਨੇ ਸੋਕੇ ਵਾਲੇ ਖੇਤਰ ਵਿੱਚ ਵੀ ਪਾਣੀ ਦੀ ਕਮੀ ਨੂੰ ਦੂਰ ਕੀਤਾ।
ਉਹ ਪਾਣੀ ਦੇ ਨਵੇਂ ਸਰੋਤ ਬਣਾਉਣ ਦੇ ਨਾਲ, ਪੁਰਾਣੇ ਸਰੋਤਾਂ ਦੀ ਵੀ ਮੁਰੰਮਤ ਕਰ ਰਹੀਆਂ ਹਨ। ਇਨ੍ਹਾਂ ਔਰਤਾਂ ਦੇ ਇਸ ਕਦਮ ਨਾਲ ਕਈ ਕਿਲੋਮੀਟਰ ਤੁਰ ਕੇ ਪਾਣੀ ਲੈ ਕੇ ਆਉਣ ਦੀ ਸਮੱਸਿਆ ਦਾ ਹੱਲ ਨਿਕਲਿਆ ਹੈ।