ਸੌਰਵ ਗਾਂਗੁਲੀ ਨੂੰ ਮੁਸ਼ੱਰਫ ਨੇ ਫ਼ੋਨ ਕਰਕੇ ਕੀ ਕਰਨ ਤੋਂ ਰੋਕਿਆ ਸੀ
ਪ੍ਰਕਾਸ਼ਿਤ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਹੁਣ ਭਾਰਤੀ ਕ੍ਰਿਕਟ ਬੋਰਡ ਦੀ ਕਮਾਨ ਸਾਂਭਣ ਦੀ ਦੌੜ ਵਿੱਚ ਅੱਗੇ ਨਜ਼ਰ ਆ ਰਹੇ ਹਨ।
ਗਾਂਗੁਲੀ ਨੂੰ ਕਈ ਹਲਕਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਸਫਲ ਭਾਰਤੀ ਕਪਤਾਨ ਮੰਨਿਆ ਜਾਂਦਾ ਹੈ, ਹਾਲਾਂਕਿ ਉਨ੍ਹਾਂ ਨੇ 2018 ਵਿੱਚ ਆਪਣੀ ਜੀਵਨੀ ਵਿੱਚ ਮਾੜੇ ਤੇ ਚੰਗੇ, ਦੋਵੇਂ ਤਰ੍ਹਾਂ ਦੇ ਅਨੁਭਵ ਲਿਖੇ ਸਨ।
ਉਸ ਹਵਾਲੇ ਨਾਲ ਉਸ ਵੇਲੇ ਬੀਬੀਸੀ ਦੇ ਵਿਕਾਸ ਪਾਂਡੇ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ ਅਤੇ ਕੁਝ ਮੁੱਖ ਸਵਾਲ ਪੁੱਛੇ ਸਨ।